25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੈਂਟਲ ਹਸਪਤਾਲ 'ਚ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਖੱਤਰੀ ਸਭਾ ਮਹਿਲਾ ਮੰਡਲ ਵਲੋਂ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਮੈਂਟਲ ਹਸਪਤਾਲ 'ਚ ਦਾਖਲ ਮਹਿਲਾਵਾਂ ਨਾਲ ਹੋਲੀ ਦਾ ਤਿਉਹਾਰ ਮੰਡਲ ਦੀ ਪ੍ਰਧਾਨ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਨੇ ਦੱਸਿਆ ਕਿ ਇਸ ਸਮਾਰੋਹ ਦਾ ਉਦੇਸ਼ ਸਮਾਜ ਵਲੋਂ ਅਣਗੋਹਿਲੀਆਂ ਔਰਤਾਂ ਨੂੰ ਆਪਣਾਪਨ ਅਤੇ ਪਰਿਵਾਰਕ ਮਾਹੌਲ ਪ੍ਰਦਾਨ ਕਰਨਾ ਅਤੇ ਸਮਾਜ 'ਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ | ਇਹ ਮੌਕੇ ਮੰਡਲ ਦੇ ਪ੍ਰੋ. ਡਾ: ਕਿਰਣ ਖੰਨਾ, ਪ੍ਰੋ. ਡਾ: ਸ਼ੈਲੀ ਜੱਗੀ, ਪਿ੍ੰਸੀਪਲ ਡਾ: ਸ਼ਰੁਤੀ ਮਹਾਜਨ, ਮੁੱਖ ਸਲਾਹਕਾਰ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਡਾਇਰੈਕਟਰ ਅੰਜਨਾ ਸੇਠ ਦੇ ਸਟਾਫ਼ ਮੈਂਬਰ ਸੋਨੀਆ ਸ਼ਰਮਾ, ਬਿੰਦੀਆ, ਪਲਵਿੰਦਰ ਕੌਰ, ਸੰਤੋਸ਼ ਸੈਣੀ, ਡਾਲੀ ਭਾਟੀਆ, ਜਨਕ ਜੋਸ਼ੀ, ਇੰਦਰਾ ਧਵਨ, ਸਰੋਜ ਚਾਵਲਾ, ਵੀਣਾ ਮਹਾਜਨ, ਤਨੁਜਾ ਗੋਇਲ, ਸੁਸ਼ਮਾ ਗਰੋਵਰ, ਮਨਜੀਤ ਠਿੱਡ, ਰੇਨੂ ਮਹਾਜਨ, ਡਾ: ਇੰਦੁ ਵਰਮਾ, ਹਰਜੀਤ ਬਮਰਾਹ, ਤਰਸੇਮ ਕੁਮਾਰੀ, ਸਨੇਹ ਅਰੋੜਾ, ਪਿ੍ੰਸੀਪਲ ਮੋਨਿਕਾ ਸ੍ਰੀਧਰ, ਵੀਨਾ ਕਪੂਰ, ਮਧੁਬਾਲਾ ਖੰਨਾ ਆਦਿ ਨੇ ਹਸਪਤਾਲ 'ਚ ਦਾਖਲ ਔਰਤਾਂ ਨੂੰ ਲਾਲ ਗੁਲਾਲ ਲਗਾ ਕੇ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਦਿਵਾਇਆ | ਸਮਾਪਤੀ ਮੌਕੇ ਮੰਡਲ ਵਲੋਂ ਮੈਂਟਲ ਹਸਪਤਾਲ ਦੇ ਡਾਇਰੈਕਟਰ ਡਾ: ਸਵਿੰਦਰ ਸਿੰਘ ਅਤੇ ਪਰਸਨਲ ਓਵਰਸੀਅਰ ਹੰਸਾ ਸਿੰਘ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੰਟਰੀ ਸਾਈਡ ਫੈਕਟਰੀ ਆਊਟਲੈਟ, ਮਾਨਾਂਵਾਲਾ ਵਿਖੇ ਹੋਲੇ-ਮੁਹੱਲੇ ਮੌਕੇ ਲਗਾਏ ਲੰਗਰ ਦੀ ਸਮਾਪਤੀ * ਸਨਮਾਨ ਸਮਾਰੋਹ 'ਚ ਸਹ... ਅਗਲੀ ਖ਼ਬਰ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬੋਰਡ ਦੇ ਵਫ਼ਦ ਵਲੋਂ ਚੀਫ਼ ਇੰਜੀਨੀਅਰ ਨਾਲ ਮੁਲਾਕਾਤ <br/>
Ad Position 24