ਅੰਮਿ੍ਤਸਰ, 6 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਸਰਕਾਰ ਵਲੋਂ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਨਵ-ਨਿਯੁਕਤ ਰਾਸ਼ਟਰੀ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਭਾਰਤੀ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੇ ਦਫ਼ਤਰ ਪਹੁੰਚੇ | ਮਾਨਵ ਤਨੇਜਾ, ਕਰਮਵੀਰ ਸਿੰਘ ਮੰਜ਼ਿਲ ਅਤੇ ਭਾਰਤੀ ਵਪਾਰ ਮੰਡਲ ਦੇ ਸਾਰੇ ਸਾਥੀ ਉਨ੍ਹਾਂ ਦੇ ਨਾਲ ਮੌਜੂਦ ਸਨ | ਇਸ ਮੌਕੇ ਪ੍ਰਧਾਨ ਰਾਜੀਵ ਅਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰਦੀਪ ਸਿੰਘ ਗਿੱਲ ਦਾ ਉੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ | ਅਖ਼ੀਰ 'ਚ ਹਰਦੀਪ ਸਿੰਘ ਗਿੱਲ ਨੇ ਭਾਰਤੀ ਵਪਾਰ ਮੰਡਲ ਦੇ ਪ੍ਰਧਾਨ ਅਤੇ ਵਪਾਰ ਮੰਡਲ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜੂ ਨਾਰੰਗ, ਵਿਕਰਮ ਬੱਗਾ, ਆਰ. ਐੱਸ. ਚਾਵਲਾ, ਰਣਜੀਤ ਸਿੰਘ ਅਰੋੜਾ, ਰਿਸ਼ੀ ਪੋਦਾਰ, ਵਿੱਕੀ ਕਪੂਰ, ਅਸ਼ੋਕ ਕਪੂਰ, ਰਾਜੀਵ ਅਰੋੜਾ, ਦੀਪਕ ਸ਼ਰਮਾ, ਦਲਜੀਤ ਸਿੰਘ ਬਿੰਦਰਾ ਅਤੇ ਵਪਾਰ ਮੰਡਲ ਦੇ ਸਾਰੇ ਸਾਥੀ ਵੀ ਮੌਜੂਦ ਸਨ |