ਅੰਮਿ੍ਤਸਰ, 6 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਸਿਟੀ ਵੁਮੈਨ ਵੈੱਲਫੇਅਰ ਸੁਸਾਇਟੀ ਵਲੋਂ ਮਹਿਲਾ ਦਿਵਸ ਨੂੰ ਸਮਰਪਿਤ ਖਾਲਸਾ ਕਾਲਜ ਆਫ ਨਰਸਿੰਗ ਵਿਖੇ 'ਰੌਸ਼ਨ ਮੁੰਨਾਰੀਆਂ' ਵਿਸ਼ੇ ਤਹਿਤ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸੰਸਥਾ ਦੀ ਮੁੱਖ ਸਰਪ੍ਰਸਤ ਤੇ ਪ੍ਰਵਾਸੀ ਭਾਰਤੀ ਪਿ੍ੰ: ਕੁਸੁਮ ਮਲਹੌਤਰਾ ਨੇ ਬਤੌਰ ਮੁੱਖ ਮਹਿਮਾਨ ਜਦੋਂ ਕਿ ਪਿ੍ੰ: ਨਵਦੀਪ ਕੌਰ ਗਿੱਲ, ਪ੍ਰੋ: ਡਾ. ਗੁਨੀਸ਼ਾ ਸਲੂਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ | ਪਿ੍੍ਰੰ: ਅਮਨਪ੍ਰੀਤ ਕੌਰ ਨੇ ਰਸਮੀ ਤੌਰ 'ਤੇ ਜੀ ਆਇਆਂ ਨੂੰ ਆਖਿਆ | ਸੰਸਥਾ ਦੀ ਕੋਆਰਡੀਨੇਟਰ ਤੇ ਕੌਮੀ ਬਾਕਸਰ ਐਨਮ ਸੰਧੂ ਨੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ 'ਤੇ ਰੌਸ਼ਨੀ ਪਾਈ | ਇਸ ਦੌਰਾਨ ਪਿ੍ੰ: ਚਰਨਜੀਤ ਕੌਰ ਸੰਧੂ, ਸਮਾਜ ਸੇਵੀ ਗੁਰਮੀਤ ਕੌਰ ਰੰਧਾਵਾ, ਮਮਤਾ ਦੇਵਗਨ, ਪਿ੍ੰ: ਨੀਤੂ ਕੱਕੜ, ਕਾਲਮ ਨਵੀਸ ਰਸ਼ਮੀ ਤਲਵਾਰ, ਸੁਖਜੀਤ ਕੌਰ, ਡਾ. ਸਹਿਜ ਵਿਰਕ, ਪਿ੍ੰ: ਨਵਦੀਪ ਕੌਰ, ਡਾ. ਸੰਦੀਪ ਕੌਰ, ਇੰਦਰਜੀਤ ਕੌਰ, ਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਤੋਂ ਇਲਾਵਾ ਮੈਨੇਜਰ ਪਾਲਿਕਾ ਪਲਾ, ਵਨੀਤਾ, ਪਿ੍ੰ: ਪ੍ਰੈਟੀ ਜੈਨ, ਅਧਿਆਪਿਕਾ ਨਿਸ਼ਾ ਮਹਾਜਨ, ਸਿਮਰਨਜੀਤ ਕੌਰ, ਪਲਕਪ੍ਰੀਤ ਕੌਰ, ਡਾ. ਵੰਦਨਾ ਸ਼ਰਮਾ, ਨਵਨੀਤ ਕੌਰ, ਨੀਨਾ, ਅਥਲੀਟ ਮਨਜੀਤ ਕੌਰ, ਕਿਰਨ, ਕਿਰਨਜੀਤ ਕੌਰ, ਅਮਨਜੀਤ ਕੌਰ, ਗੁਰਬਿੰਦਰ ਕੌਰ, ਜਗਦੀਪ ਕੌਰ, ਸ਼ੁੱਭਕਿਰਨ, ਸਾਬੀਆ ਅਰੋੜਾ, ਸਾਈਨਾ, ਗਗਨਦੀਪ ਕੌਰ, ਮਨਦੀਪ ਕੌਰ ਕਪੂਰਥਲਾ, ਪਲਕ, ਹਰਪ੍ਰੀਤ ਕੌਰ, ਮੱਧੂ ਸ਼ਰਮਾ, ਨਿੱਧੀ ਸੇਠ, ਸਤਪਾਲ ਕੌਰ, ਏਕਤਾ ਦਾ ਵਿਮੈਨ ਡੇਅ ਐਵਾਰਡ ਦੇ ਕੇ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਜੀ. ਐੱਸ. ਸੰਧੂ ਵਲੋਂ ਨਿਭਾਇਆ ਗਿਆ | ਇਸ ਮੌਕੇ ਅਥਲੀਟ ਅਜੀਤ ਸਿੰਘ ਰੰਧਾਵਾ, ਅਥਲੀਟ ਅਵਤਾਰ ਸਿੰਘ, ਮਨੀਸ਼ ਪ੍ਰਭਾਕਰ, ਅਰਸ਼ਦੀਪ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਰਿਆੜ, ਗੁਰਸਾਹਿਬ ਸਿੰਘ ਤਰਨ ਤਾਰਨ, ਵੰਸ਼ਪ੍ਰੀਤ ਸਿੰਘ, ਅਰਮਿੰੰਦਰ ਕੌਰ ਆਦਿ ਹਾਜ਼ਰ ਸਨ |