31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ 8-14 ਮਾਰਚ ਦਰਮਿਆਨ ਔਰਤਾਂ ਨੂੰ ਮੁਫ਼ਤ ਆਰਥੋਪੀਡਿਕ ਓ.ਪੀ.ਡੀ. ਸੇਵਾਵਾਂ ਦੇਵੇਗਾ ਅਮਨਦੀਪ ਹਸਪਤਾਲ

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਵਲੋਂ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਕਰਦਿਆਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਔਰਤਾਂ ਦੇ ਜੋੜਾਂ, ਖਾਸਕਰ ਗਠੀਆ ਰੋਗ ਦੀ ਦੇਖਭਾਲ ਲਈ 8 ਤੋਂ 14 ਮਾਰਚ ਤੱਕ ਮੁਫ਼ਤ ਆਰਥੋਪੀਡਿਕ ਓਪੀਡੀ ਸੇਵਾਵਾਂ ਪ੍ਰਦਾਨ ਕਰਨ ਦਾ ਐਲਾਣ ਕੀਤਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਸਮੂਹ ਦੇ ਆਰਥੋਪੈਡਿਕਸ ਵਿਭਾਗ ਦੇ ਚੇਅਰਮੈਨ ਦੇਸ਼ ਦੇ ਹੱਡੀਆਂ ਤੇ ਜੋੜ੍ਹਾਂ ਦੇ ਮਾਹਿਰ ਡਾਕਟਰ ਅਵਤਾਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਅਮਨਦੀਪ ਹਸਪਤਾਲ ਵਲੋਂ ਆਰੰਭ ਕੀਤੀ 'ਚਲਤੀ ਰਹੇ ਵੋ' ਸਿਰਲੇਖ ਹੇਠ ਤਹਿਤ ਔਰਤਾਂ ਦੇ ਜੋੜਾਂ ਦੀ ਦੇਖਭਾਲ ਹਫ਼ਤਾ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 8 ਮਾਰਚ ਤੋਂ 14 ਮਾਰਚ ਤੱਕ ਚੱਲਣ ਵਾਲੇ ਇਸ ਹਫ਼ਤੇ ਦੌਰਾਨ ਗੋਡਿਆਂ ਦੇ ਦਰਦ, ਪਿੱਠ ਦਰਦ, ਕਮਰ ਦੀ ਬੇਅਰਾਮੀ, ਗਠੀਏ ਦੇ ਲੱਛਣ, ਰੀੜ੍ਹ ਦੀ ਹੱਡੀ ਨਾਲ ਸੰਬੰਧਤ ਮੁੱਦਿਆਂ ਅਤੇ ਹੱਡੀਆਂ ਦੀ ਸਿਹਤ ਅਤੇ ਓਸਟੀਓਪੋਰੋਸਿਸ ਨਾਲ ਸੰਬੰਧਤ ਰੋਗਾਂ ਅਤੇ ਚਿੰਤਾਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਮੁਫ਼ਤ ਆਰਥੋਪੀਡਿਕ ਸਲਾਹ-ਮਸ਼ਵਰਾ ਪ੍ਰਦਾਨ ਕੀਤਾ ਜਾਵੇਗਾ | ਡਾ: ਅਵਤਾਰ ਸਿੰਘ ਤੇ ਹਸਪਤਾਲ ਦੇ ਗਠੀਆ ਰੋਗ ਦੇ ਡੀ.ਐੱਮ. ਡਾ: ਅਕਾਂਨਸ਼ਾ ਨੇ ਕਿਹਾ ਕਿ ਹਸਪਤਾਲ ਸਮੂਹ ਵਲੋਂ ਇਹ ਮਹਿਲਾ ਦਿਵਸ ਮੌਕੇ ਇਹ ਮੁਫ਼ਤ ਸਿਹਤ ਜਾਂਚ ਹਫਤੇ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਕਿਸੇ ਸੰਭਾਵੀ ਰੋਗ ਦੀ ਸਮੇਂ ਸਿਰ ਪਛਾਣ ਕਰਕੇ ਉਸ ਤੋਂ ਨਿਜ਼ਾਤ ਦਿਵਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਇਕ ਵਾਰ ਫਿਰ ਵਿਸ਼ਵ-ਵਿਆਪੀ ਸੰਕਟ ਟਾਲਣ ਵਿਚ ਅਸਫਲ : ਦਲ ਖ਼ਾਲਸਾ ਕਿਹਾ, ਇਜ਼ਰਾਈਲ ਅਮਰੀਕਾ ਦੇ ਮੋਢੇ ਚ... ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਮਹਿਲਾ ਦਿਵਸ ਸੰਬੰਧੀ ਇਕ ਦਿਨਾ ਸੈਮੀਨਾਰ
Ad Position 24