ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਬਲਦੇਵ ਸਿੰਘ ਹੇਰ ਨੇ ਮਾਨ ਸਰਕਾਰ ਦੇ ਪੇਸ਼ ਕੀਤੇ ਅੰਤਲੇ ਬਜਟ ਨੂੰ ਪੈਨਸ਼ਨਰਜ਼ ਅਤੇ ਮੁਲਾਜ਼ਮ ਵਿਰੋਧੀ ਦੱਸਿਆ, ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਪੈਨਸ਼ਨਰਜ਼ ਅਤੇ ਮੁਲਾਜਮਾਂ ਨੂੰ ਮਹਿੰਗਾਈ ਭੱਤਾ ਕੀ ਦੇਣਾ ਸੀ, ਉਨ੍ਹਾਂ ਇਕ ਸ਼ਬਦ ਵੀ ਬੋਲਣ ਦੀ ਜਰੂਰਤ ਨਹੀਂ ਸਮਝੀ, ਇਹ ਬਜਟ ਦਿਸ਼ਾ ਹੀਣ ਅਤੇ ਲੋਕ ਵਿਰੋਧੀ ਹੈ | ਉਨ੍ਹਾਂ ਅੱਜ ਪੈਨਸ਼ਨਰਜ਼ ਅਤੇ ਮੁਲਾਜਮਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਕੀਤੀ ਗਈ ਪਾਣੀ ਦੀਆਂ ਤੋਪਾਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਬਜਟ ਇਸ ਪਾਰਟੀ ਦਾ ਅੰਤਿਮ ਬਜਟ ਹੋਵੇਗਾ |