23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਧਿਆਪਕਾ ਰਤਵੰਤ ਕੌਰ ਨੂੰ ਸੇਵਾਮੁਕਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 09-03-2026

ਜੰਡਿਆਲਾ ਗੁਰੂ, 8 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਸੇਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀ ਅਧਿਆਪਕਾ ਰਤਵੰਤ ਕੌਰ ਨੂੰ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਣ ਤੇ ਸਕੂਲ ਦੀ ਪਿ੍ੰਸੀਪਲ ਸਿਸਟਰ ਰਿੰਸੀ ਅਤੇ ਸਕੂਲ ਸਟਾਫ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਸੇਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀ ਪਿ੍ੰਸੀਪਲ ਸਿਸਟਰ ਰਿੰਸੀ ਨੇ ਅਧਿਆਪਕਾ ਰਤਵੰਤ ਕੌਰ ਵਲੋਂ ਸਕੂਲ ਵਿਚ 30 ਸਾਲ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਸਕੂਲ ਦੇ ਅਧਿਆਪਕਾਂ ਨੇ ਸੇਵਾ ਮੁਕਤ ਹੋਈ ਅਧਿਆਪਕਾ ਰਤਵੰਤ ਕੌਰ ਦੇ ਵਿਦਾਇਗੀ ਸਮਾਰੋਹ 'ਚ ਵਿਦਾਇਗੀ ਸਬੰਧੀ ਗੀਤ ਗਾਇਨ ਕੀਤੇ ਅਤੇ ਉਨ੍ਹਾਂ ਵਲੋਂ ਬੱਚਿਆਂ ਨੂੰ ਦਿੱਤੀ ਗਈ ਸਿੱਖਿਆ, ਉਨ੍ਹਾਂ ਦੇ ਚੰਗੇ ਵਿਹਾਰ ਸੰਬੰਧੀ ਚਾਨਣਾਂ ਪਾਇਆ | ਸਕੂਲ ਦੀ ਪਿ੍ੰਸੀਪਲ ਸਿਸਟਰ ਰਿੰਸੀ ਅਤੇ ਸਕੂਲ ਦੇ ਸਟਾਫ ਨੇ ਅਧਿਆਪਕਾ ਰਤਵੰਤ ਕੌਰ ਨੂੰ ਵਿਦਾਇਗੀ ਸਮਾਰੋਹ ਮੌਕੇ ਵਿਸ਼ੇਸ਼ ਤੌਰ 'ਤੇ ਤੋਹਫ਼ੇ ਦੇ ਕੇ ਸਨਮਾਨ ਕੀਤਾ ਅਤੇ ਵਿਦਾਇਗੀ ਪਾਰਟੀ ਦਿੱਤੀ ਗਈ | ਅਧਿਆਪਕਾ ਰਤਵੰਤ ਕੌਰ ਨੇ ਸਕੂਲ ਦੇ ਡਾਇਰੈਕਟਰ ਫਾਦਰ ਪੌਲ ਰੌਏ, ਪਿ੍ੰਸੀਪਲ ਸਿਸਟਰ ਰਿੰਸੀ ਅਤੇ ਸਕੂਲ ਸਟਾਫ ਦਾ ਉਨ੍ਹਾਂ ਨੂੰ ਹਰ ਸਮੇਂ ਸਹਿਜੋਗ ਦੇਣ ਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ 'ਚ ਬਲਾਕ ਹਰਸ਼ਾ ਦੇ ਡਿਪੂ ਹੋਲਡਰਾਂ ਦੀ ਇਕੱਤਰਤਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਦਾ ਬਜਟ ਪੈਨਸ਼ਨਰਜ਼ ਤੇ ਮੁਲਾਜਮ ਵਿਰੋਧੀ-ਬਲਦੇਵ ਸਿੰਘ ਹੇਰ <br/>
Ad Position 24