ਚੌਂਕ ਮਹਿਤਾ, 9 ਮਾਰਚ (ਧਰਮਿੰਦਰ ਸਿੰਘ ਭੰਮਰਾ)-ਖੱਬੇ ਰਾਜਪੂਤਾਂ ਦੀ ਖੇਡ ਗਰਾਊਾਡ ਵਿਚ ਜੋਸ਼ੋ ਖਰੋਸ਼ ਨਾਲ ਖੇਡੇ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦਗਾਰੀ ਮੈਮੋਰੀਅਲ (ਛੇ ਰੋਜਾ) 50ਵੇਂ ਪੰਚਾਇਤੀ ਫੁੱਟਬਾਲ ਟੂਰਨਾਮੈਂਟ ਨੇ ਅੱਜ ਤੀਸਰੇ ਦਿਨ ਵਿਚ ਪ੍ਰਵੇਸ਼ ਕੀਤਾ ਹੈ | ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜੰਡਿਆਲਾ ਗੁਰੂ ਤੋਂ ਇੰਚਾਰਜ ਸੰਦੀਪ ਸਿੰਘ ਏ. ਆਰ., ਮਾਰਕੀਟ ਕਮੇਟੀ ਮਹਿਤਾ ਦੇ ਸਾਬਕਾ ਚੇਅਰਮੈਨ 'ਤੇ ਸਰਕਲ ਮਹਿਤਾ ਦੇ ਪ੍ਰਧਾਨ ਜਥੇ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਜਨਰਲ ਕੌਂਸਲ ਮੈਂਬਰ ਮਹਿੰਦਰਪਾਲ ਸਿੰਘ ਬੱਲ ਤੇ ਚੇਅਰਮੈਨ ਲਖਵਿੰਦਰ ਸਿੰਘ ਖਾਲਸਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਅੱਜ ਦੇ ਮੈਚ ਸ਼ੁਰੂ ਕਰਵਾਏ | ਇਸ ਦੌਰਾਨ (ਅੰਡਰ 17) ਵਿਚ ਬੱਗਾ ਅਤੇ ਲੱਧਾਮੁੰਡਾ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਸੈਮੀ ਫਾਈਨਲ ਮੈਚ ਦੌਰਾਨ ਲੱਧਾਮੁੰਡਾ ਦੀ ਟੀਮ ਨੇ ਫਾਈਨਲ 'ਚ ਖੇਡਣ ਲਈ ਆਪਣੀ ਜਗ੍ਹਾ ਬਣਾਈ | ਸੈਕਿੰਡ ਪੂਲ ਚੋਂ ਖੱਬੇ ਰਾਜਪੂਤਾਂ ਦੀ ਟੀਮ ਫਾਈਨਲ ਵਿਚ ਪਹੁੰਚੀ | ਇਸੇ ਤਰਾਂ (ਅੰਡਰ 14) ਵਿਚ ਡੇਰੀਕੇ ਅਤੇ ਚੁੰਘ ਦੀਆਂ ਟੀਮਾਂ ਦਰਮਿਆਨ ਜ਼ਬਰਦਸਤ ਮੈਚ ਖੇਡਿਆ ਗਿਆ ਅਤੇ ਡੇਰੀਕੇ ਦੀ ਟੀਮ ਨੇ ਫਾਈਨਲ ਮੁਕਾਬਲੇ ਲਈ ਆਪਣਾ ਨਾਂ ਦਰਜ ਕੀਤਾ | ਸੈਕਿੰਡ ਪੂਲ ਵਿਚ ਖੱਬੇ ਰਾਜਪੂਤਾਂ ਦੀ ਟੀਮ ਫਾਈਨਲ ਵਿਚ ਪਹੁੰਚੀ | ਟੂਰਨਾਮੈਂਟ ਦੇ ਚਲਦਿਆਂ ਖਿਡਾਰੀਆਂ ਨੇ ਆਪਣੀ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਇਨਾਂ ਮੈਚਾਂ ਦਾ ਖੂਬ ਅਨੰਦ ਮਾਣਿਆ | ਜਿਕਰਯੋਗ ਹੈ ਕਿ ਖੱਬੇ ਰਾਜਪੂਤਾਂ ਦੇ ਇਟਲੀ ਵਿਚ ਵਸਦੇ ਐੱਨ.ਆਰ.ਆਈ. ਵੀਰਾਂ ਵਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਖਾਲਸਾ ਅਤੇ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ 'ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ 6 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੀ ਸਮਾਪਤੀ 11 ਮਾਰਚ ਨੂੰ ਹੋਵੇਗੀ | ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ. ਬਿਕਰਮ ਸਿੰਘ ਮਜੀਠੀਆ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਇਨਾਮਾਂ ਦੀ ਵੰਡ ਕਰਨਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਬਲਜੀਤ ਸਿੰਘ, ਪ੍ਰਧਾਨ ਤਰਲੋਚਨ ਸਿੰਘ ਪੰਚਾਇਤ ਮੈਂਬਰ, ਸਾਬਕਾ ਸਰਪੰਚ ਗੁਰਮੇਜ ਸਿੰਘ ਚੁੰਘ, ਕੋਚ ਮਲਕੀਤ ਸਿੰਘ, ਗੁਰਅੰਮਿ੍ਤਪਾਲ ਸਿੰਘ, ਕਲੱਬ ਪ੍ਰਧਾਨ ਜੁਗਰਾਜ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ, ਯੋਧਾ ਖੁਜਾਲਾ, ਸੁਖਜਿੰਦਰ ਸਿੰਘ ਵਰਪਾਲ, ਗੁਲਜ਼ਾਰ ਸਿੰਘ, ਜਸਕਰਨ ਸਿੰਘ ਐੱਲ.ਆਈ.ਸੀ., ਬਿਕਰਮ ਸਿੰਘ ਐੱਲ.ਆਈ.ਸੀ., ਪ੍ਰਗਟ ਸਿੰਘ ਫੌਜੀ, ਰਾਣਾ ਇਟਲੀ, ਗੁਰਪ੍ਰੀਤ ਸਿੰਘ ਗੋਪੀ ਇਟਲੀ, ਗੁਰਸ਼ੇਰ ਸਿੰਘ, ਬਘੇਲ ਸਿੰਘ, ਮੇਜਰ ਸਿੰਘ ਕੈਨੇਡਾ, ਦਮਨਦੀਪ ਸਿੰਘ ਕੈਨੇਡਾ ਤੇ ਜਸਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |