ਜੇਠੂਵਾਲ, 9 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)ਫਤਿਹਗੜ ਸ਼ੁੱਕਰਚੱਕ ਰੋਡ 'ਤੇ ਸਥਿਤ ਫਲੋਰੈਂਸ ਸਕੂਲ ਮੈਨੇਜਮੈਂਟ ਵਲੋਂ ਮਨਾਏ ਗਏ ਮਹਿਲਾ ਦਿਵਸ ਨੂੰ ਸਰਮਪਿਤ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਪੁੱਜੇ ਮੁੱਖ ਮਹਿਮਾਨਾਂ ਵਜੋਂ ਐੱਸ. ਐੱਚ. ਓ. ਕੱਥੂਨੰਗਲ ਸੁਮਨਪ੍ਰੀਤ ਕੌਰ ਵੇਰਕਾ ਦਾ ਸਕੂਲ ਪੁੱਜਣ 'ਤੇ ਚੇਅਰਮੈਨ ਕੈਲਾਸ਼ ਸ਼ਰਮਾ, ਡਾਇਰੈਕਟਰ ਪਿੰ੍ਰਸੀਪਲ ਡਾ. ਕੰਵਲਬੀਰ ਕੌਰ ਮਾਹਲ, ਰਾਹੁਲ ਸ਼ਰਮਾ, ਅਮਿਤ ਸ਼ਰਮਾ ਤੇ ਹੋਰ ਸਟਾਫ ਵਲੋਂ ਗੁਲਦਸਤੇ ਭੇਟ ਕੀਤੇ ਗਏ | ਸਕੂਲ ਦੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਸਕਿੱਟਾਂ ਸਮੇਤ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਐੱਸ. ਐੱਚ. ਓ. ਸੁਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿਚ ਔਰਤਾਂ ਜੋ ਕਿ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਜੀਵਨ ਸੰਸਾਰ ਦੀਆਂ ਸਿਰਜਣਹਾਰਾਂ ਹਨ ਜੋ ਦੇਸ਼ ਦੇ ਵੱਖਵੱਖ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ ਅਤੇ ਇਹ ਇੱਕ ਸ਼ਲਾਘਾਯੋਗ ਕਦਮ ਹੈ | ਸਕੂਲ ਮੈਨੇਜਮੈਂਟ ਵਲੋਂ ਮੁੱਖ ਮਹਿਮਾਨ ਸੁਮਨਪ੍ਰੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰੰਜਨਾ ਜੋਸ਼ੀ, ਰੇਨੂੰ ਸ਼ਰਮਾ, ਹਰਪ੍ਰੀਤ ਕੌਰ, ਅਰਸ਼ਦੀਪ ਕੌਰ, ਸਹਿਜਲ ਸ਼ਰਮਾ, ਸੋਨਿਕਾ, ਤਾਨੀਆ ਪ੍ਰੋਮਿਲਾ, ਰਾਜਬੀਰ ਕੌਰ, ਅਮਨਦੀਪ ਕੌਰ, ਸੀਮਾ ਸ਼ਰਮਾ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਸ਼ਾਮਲ ਸਨ |