ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਕੁੱਲ ਹਿੰਦ ਜਨਵਾਦੀ ਇਸਤ੍ਰੀ ਸਭਾ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਕੌਮਾਂਤਰੀ ਇਸਤ੍ਰੀ ਦਿਵਸ ਸਥਾਨਕ ਬਟਾਲਾ ਰੋਡ ਸਥਿਤ ਇਕ ਬੈਂਕੁਅਟ ਹਾਲ ਵਿਖੇ ਇਨਕਲਾਬੀ ਜਾਹੋ ਜਲਾਲ ਤੇ ਲਾਲ ਝੰਡੇ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਜਿਸ ਵਿਚ ਇਸਤਰੀ ਸਭਾ ਦੀ ਕੇਂਦਰੀ ਕਮੇਟੀ ਮੈਂਬਰ ਡਾਕਟਰ ਕੰਵਲਜੀਤ ਕੌਰ ਧਨੋਆ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਗੁਰੂ ਨਗਰੀ ਦੀ ਪ੍ਰਮੁੱਖ ਸਮਾਜ ਸੇਵਕ ਅਨੀਤਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਦਿਹਾੜੇ ਕੁੱਲ ਹਿੰਦ ਜਨਵਾਦੀ ਇਸਤ੍ਰੀ ਸਭਾ ਦੀ ਜ਼ਿਲ੍ਹਾ ਇਕਾਈ ਵਲੋਂ ਇਸਤਰੀ ਦਿਵਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਪਾਰਟੀ ਵਲੋਂ 24 ਮਾਰਚ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਆਯੋਜਿਤ ਹੋ ਰਹੀ ਰੈਲੀ ਵਿਚ ਐਡਵਾ ਦੀ ਅਗਵਾਈ ਹੇਠ ਬੀਬੀਆਂ ਦਾ ਇੱਕ ਵਡਾ ਜਥਾ ਸ਼ਾਮਿਲ ਹੋਵੇਗਾ | ਅੱਜ ਦੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪਲਕ ਪ੍ਰੀਤ ਕੌਰ, ਰੁਬੀਨਾ, ਮਨਦੀਪ ਕੌਰ , ਪਰਮਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ |