ਅੰਮਿ੍ਤਸਰ, 10 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਟੀਚਿੰਗ ਸਟਾਫ ਵਲੋਂ ਅਹਿਮ ਮੀਟਿੰਗ ਕੀਤੀ ਗਈ | ਇਸ ਦੌਰਾਨ ਪੀ.ਸੀ.ਜੀ.ਟੀ.ਏ. ਕਮੇਟੀ ਦਾ ਪੁਨਰ-ਗਠਿਨ ਤਹਿਤ ਇੰਜ. ਤਰਸੇਮ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸਮੂਹ ਮੈਂਬਰ ਸਹਿਬਾਨਾਂ ਨੂੰ ਵਧਾਈ ਦਿੰਦਿਆਂ ਪਾਲੀਟੈਕਨਿਕ ਟੀਚਿੰਗ ਸਟਾਫ ਦੇ ਮਸਲਿਆਂ ਅਤੇ ਮੰਗਾਂ ਨੂੰ ਇਕਜੁੱਟ ਹੋ ਕੇ ਹੱਲ ਕਰਨ ਦੀ ਸਹਿਮਤੀ ਪ੍ਰਗਟਾਈ | ਇਸ ਮੌਕੇ ਇੰਜ. ਕਸ਼ਮੀਰੀ ਲਾਲ ਐੱਚ. ਓ. ਡੀ., ਪ੍ਰੋਡਕਸ਼ਨ ਡਿਪਾਰਟਮੈਂਟ, ਇੰਜ. ਹਰਪ੍ਰੀਤ ਸਿੰਘ ਸੋਚ ਐੱਚ. ਓ. ਡੀ, ਸੀ.ਐੱਸ.ਸੀ. ਡਿਪਾਰਟਮੈਂਟ, ਇੰਜ. ਸੁਮਿਤਰਬੀਰ ਸਿੰਘ ਜ਼ੋਨਲ ਸਕੱਤਰ ਅੰਮਿ੍ਤਸਰ, ਇੰਜ. ਰਘੂਬੀਰ ਸਿੰਘ ਸੀ. ਲੈਕ. ਸਿਵਿਲ ਡਿਪਾਰਟਮੈਂਟ, ਇੰਜ. ਪ੍ਰਭਾਤ ਜੋਸ਼ੀ ਸੀ. ਲੈਕ. ਇਲੈਕਟ੍ਰੀਕਲ ਵਿਭਾਗ, ਇੰਜ. ਅਮਨਦੀਪ ਸਿੰਘ ਸੀ. ਲੈਕ. ਮਕੈਨੀਕਲ ਵਿਭਾਗ, ਇੰਜ. ਸੰਦੀਪ ਸਿੰਘ ਲੈਕ. ਸੀ. ਐੱਸ. ਸੀ. ਵਿਭਾਗ, ਇੰਜ. ਰਾਕੇਸ਼ ਕੁਮਾਰ ਲੈਕ. ਅਪਲਾਈਡ ਸਾਇੰਸ, ਇੰਜ. ਪਰਮਜੀਤ ਸਿੰਘ ਲੈਕ. ਮਕੈਨੀਕਲ ਵਿਭਾਗ, ਇੰਜ. ਸੁਪਰੀਤ ਸਿੰਘ ਤੁਲੀ ਲੈਕ. ਫਾਰਮੇਸੀ, ਇੰਜ. ਹਰਜੀਤ ਸਿੰਘ ਲੈਕ. ਫਾਰਮੇਸੀ, ਇੰਜ. ਬਲਿਹਾਰ ਸਿੰਘ ਲੈਕ. ਫਾਰਮੇਸੀ, ਇੰਜ. ਵਿਸ਼ਾਲ ਜੀਵਨ ਲੈਕ. ਸਿਵਿਲ ਵਿਭਾਗ, ਇੰਜ. ਰੋਹਿਤ ਕੁਮਾਰ ਲੈਕ. ਸਿਵਿਲ ਵਿਭਾਗ, ਇੰਜ. ਪ੍ਰਦੀਪ ਦੀਕਸ਼ਿਤ ਲੈਕ. ਇਲੈਕਟ੍ਰੀਕਲ ਵਿਭਾਗ, ਇੰਜ. ਮਨਦੀਪ ਬੂਰਾ ਲੈਕ. ਇਲੈਕਟ੍ਰੀਕਲ ਵਿਭਾਗ, ਇੰਜ. ਸੰਦੀਪ ਸਿੰਘ ਲੈਕ. ਇਲੈਕਟ੍ਰੀਕਲ, ਇੰਜ. ਰਤਿੰਦਰ ਕੌਰ ਲੈਕ. ਇਲੈਕਟ੍ਰੀਕਲ, ਇੰਜ. ਸਰਪ੍ਰੀਤ ਕੌਰ ਲੈਕ. ਆਈ. ਟੀ., ਇੰਜ. ਅਦਿਤੀ ਲੈਕ. ਆਈ. ਟੀ., ਇੰਜ. ਗੁਰਮੁੱਖ ਸਿੰਘ ਲੈਕ. ਆਈ. ਟੀ. ਅਤੇ ਇੰਜ. ਮਨਜੋਤ ਸਿੰਘ ਐਗਜ਼ੀਕਿਊਟਿਵ ਮੈਂਬਰ ਨੇ ਮੈਂਬਰ ਸਾਹਿਬਾਨਾਂ ਦੀ ਸਰਬਸੰਮਤੀ ਨਾਲ ਇੰਜ. ਤਰਸੇਮ ਸਿੰਘ ਐੱਚ.ਓ.ਡੀ, ਅਪਲਾਈਡ ਸਾਇੰਸ ਨੂੰ ਪ੍ਰਧਾਨ, ਸ. ਬ. ਕ. ਅੰਮਿ੍ਤਸਰ ਦੇ ਅਹੁਦੇ ਲਈ ਚੁਣਿਆ ਗਿਆ | ਇਸ ਮੌਕੇ ਇੰਜ. ਤਰਸੇਮ ਸਿੰਘ ਨੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਗਟਾਵਾ ਕੀਤਾ |