ਅੰਮਿ੍ਤਸਰ, 10 ਮਾਰਚ (ਜਸਵੰਤ ਸਿੰਘ ਜੱਸ)-ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਸਥਾਨਕ ਖ਼ਾਲਸਾ ਕਾਲਜ ਸੀ. ਸੈ. ਸਕੂਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਮੰਚ ਦੇ ਪ੍ਰਧਾਨ ਨਿਰਮਲ ਕੌਰ ਕੋਟਲਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਉੱਘੇ ਵਿਦਵਾਨ ਪਿੰ੍ਰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਲੋਕ ਗਾਇਕ ਔਜਲਾ ਬ੍ਰਦਰਜ਼, ਫਿਲਮੀ ਅਦਾਕਾਰਾ ਪੰਮੀ ਸਿੱਧੂ, ਬੀਬੀ ਸੰਦੀਪ ਕੌਰ ਖ਼ਾਲਸਾ, ਜਸਪਾਲ ਸਿੰਘ ਕੈਨੇਡਾ (ਪ੍ਰਧਾਨ ਵਿਸ਼ਵ ਪੰਜਾਬੀ ਵਿਚਾਰ ਮੰਚ), ਅੰਦਲੀਬ ਬੋਪਾਰਾਏ, ਸਵਰਨ ਸਿੰਘ ਮੋਗਾ ਵਲੋਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਜਸਬੀਰ ਕੌਰ ਜੱਸ ਵਲੋਂ ਔਰਤ ਦਿਵਸ ਸੰਬੰਧੀ ਭਾਵਪੂਰਤ ਵਿਚਾਰ ਪੇਸ਼ ਕੀਤੇ | ਔਜਲਾ ਬ੍ਰਦਰਜ਼ ਵਲੋਂ ਗਾਏ ਗੀਤ 'ਮਾਏਾ' ਨੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ | ਇਸ ਦੌਰਾਨ ਮੈਡਮ ਕੋਟਲਾ ਦੀ 'ਤਲਖ ਹਕੀਕਤਾਂ'' ਅਤੇ ਸਰਬਜੀਤ ਕੌਰ ਹਾਜੀਪੁਰ ਦੀ 'ਪਾਣੀ ਵਰਗੇ ਰਿਸ਼ਤੇ' ਪੁਸਤਕਾਂ ਲੋਕ ਅਰਪਨ ਕੀਤੀਆਂ ਗਈਆਂ | ਜਿਨ੍ਹਾਂ ਸੰਬੰਧੀ ਮਨਦੀਪ ਕੌਰ ਭਦੌੜ ਤੇ ਹਰਪ੍ਰੀਤ ਕੌਰ ਰੀਤ ਅਤੇ ਡਾ. ਰਮਨਦੀਪ ਸਿੰਘ ਵਲੋਂ ਕ੍ਰਮਵਾਰ ਪਰਚੇ ਪੜ੍ਹੇ ਗਏ | ਸਟੇਜ ਸੰਚਾਲਨ ਕੁਲਵਿੰਦਰ ਕੌਰ ਨੰਗਲ ਵਲੋਂ ਕੀਤਾ ਗਿਆ | ਮੰਚ ਵਲੋਂ 2026 ਦਾ ਕੈਲੰਡਰ ਵੀ ਲੋਕ ਅਰਪਣ ਕੀਤਾ ਗਿਆ ਤੇ ਆਏ ਮਹਿਮਾਨਾਂ ਦਾ ਸਨਮਾਨ ਸ਼ਾਲ, ਫੁਲਕਾਰੀਆਂ ਭੇਟ ਕਰਕੇ ਕੀਤਾ ਗਿਆ | ਸਮਾਗਮ ਦੀ ਪ੍ਰਬੰਧਕੀ ਟੀਮ ਵਿਚ ਮਨਦੀਪ ਕੌਰ ਭਦੌੜ, ਕੁਲਵਿੰਦਰ ਕੌਰ ਨੰਗਲ, ਜਸਬੀਰ ਕੌਰ ਜੱਸ, ਨਵਜੋਤ ਕੌਰ ਬਾਜਵਾ, ਬਲਵਿੰਦਰ ਕੌਰ ਪੰਧੇਰ, ਰਿਤੂ ਵਰਮਾ, ਕੰਵਲਪ੍ਰੀਤ ਕੌਰ ਥਿੰਦ, ਰਣਜੀਤ ਕੌਰ ਯਮੁਨਾ ਨਗਰ, ਹਰਪ੍ਰੀਤ ਕੌਰ ਰੀਤ, ਪਰਮਿੰਦਰ ਪੈਮ, ਅਮਨ ਢਿੱਲੋਂ ਕਸੇਲ, ਪ੍ਰੀਤ ਰਿਆੜ, ਸਤਿੰਦਰਜੀਤ ਕੌਰ, ਬਲਵਿੰਦਰ ਕੌਰ ਪੰਧੇਰ ਆਦਿ ਸ਼ਾਮਿਲ ਸਨ ਜਦੋਂ ਕਿ ਸਮਾਗਮ ਵਿਚ ਸਤਵੰਤ ਕੌਰ ਸੱਤੀ, ਮਨਜੀਤ ਕੌਰ, ਸਿਮਰਜੀਤ ਕੌਰ ਗਰੇਵਾਲ, ਨੀਲਮ ਭਗਤ, ਨਰਿੰਦਰ ਕੌਰ, ਰਾਜਿੰਦਰ ਕੌਰ ਟਕਾਪੁਰ, ਰਸ਼ਪਿੰਦਰ ਕੌਰ ਗਿੱਲ, ਮਨਿੰਦਰਜੀਤ ਕੌਰ ਬਾਠ, ਕਮਲਜੋਤ ਕੌਰ, ਜੋਗਿੰਦਰ ਸਿੰਘ, ਸੰਦੀਪ ਕੌਰ ਸੰਧੂ, ਹਰਦੀਪ ਕੌਰ, ਨਾਨਕ ਸਿੰਘ, ਗੁਰਪ੍ਰੀਤ ਸਿੰਘ, ਚਰਨ ਸਿੰਘ ਭਦੌੜ, ਗਗਨਦੀਪ ਸਿੰਘ, ਜਤਿੰਦਰ ਕੌਰ ਅੰਮਿ੍ਤਸਰ, ਮਨਦੀਪ ਕੌਰ ਤਰਨ ਤਾਰਨ, ਅਰਵਨ ਕੌਰ ਨਾਰਲੀ, ਸੁਰਜੀਤ ਕੌਰ ਭੋਗਪੁਰ, ਮੈਡਮ ਰਿਤੂ ਵਰਮਾ, ਰਾਜਵਿੰਦਰ ਕੌਰ ਲੜੋਆ ਆਦਿ ਨੇ ਵੀ ਸ਼ਿਰਕਤ ਕੀਤੀ |