ਅੰਮਿ੍ਤਸਰ, 10 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਦੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ ਅਤੇ ਚੇਅਰਮੈਨ ਅਨੁਜ ਸਿੱਕਾ ਦੀ ਪ੍ਰਧਾਨਗੀ ਹੇਠ ਸ੍ਰੀ ਹਨੂੰਮਾਨ ਧਾਮ ਮਾਲ ਮੰਡੀ ਵਿਖੇ ਭਗਵਾਨ ਦਾ ਸ਼ੁਕਰਾਨਾ ਉਤਸਵ ਮਨਾਇਆ ਗਿਆ | ਪ੍ਰੋਗਰਾਮ ਮੌਕੇ ਪ੍ਰਸਿੱਧ ਸਮਾਜ ਸੇਵਕ ਅਤੇ ਗਾਇਕ ਵਿੱਕੀ ਬਾਬਾ ਨੇ ਆਪਣੀ ਸੁਰੀਲੀ ਅਤੇ ਸੁੰਦਰ ਆਵਾਜ਼ 'ਚ ਠਾਕੁਰ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਈ | ਅਖ਼ੀਰ 'ਚ ਭਗਵਾਨ ਨੂੰ ਆਰਤੀ ਭੇਟ ਕੀਤੀ ਗਈ ਅਤੇ ਫੱਲਾਂ ਅਤੇ ਮਠਿਆਈਆਂ ਦਾ ਭੋਗ ਲਗਾਇਆ | ਇਸ ਮੌਕੇ ਸੁਦਰਸ਼ਨ ਕੁਮਾਰ ਵਧਵਾ, ਅਨੁਜ ਸਿੱਕਾ ਅਤੇ ਟਰੱਸਟ ਦੇ ਅਹੁਦੇਦਾਰਾਂ ਨੇ ਸ੍ਰੀ ਹਨੂੰਮਾਨ ਧਾਮ ਲਈ ਭਗਵਾਨ ਦਾ ਧੰਨਵਾਦ ਕੀਤਾ | ਇਸ ਮੌਕੇ ਵਾਈਸ ਚੇਅਰਮੈਨ ਲਲਿਤ ਮਲਹਨ, ਸਹਾਇਕ ਮੈਨੇਜਰ ਮੁਨੀਸ਼ ਸੇਠ, ਰਣਬੀਰ ਕੌਸ਼ਲ, ਆਦੇਸ਼ ਮਹਿਰਾ, ਅਮਿਤ ਸੇਠ, ਰਮੇਸ਼ ਖੰਨਾ, ਸੰਦੀਪ ਕਪੂਰ, ਰਾਜੇਸ਼ ਮਹਿਰਾ, ਮਨੋਜ ਜੈਨ, ਮਨਮੋਹਨ ਮਹਿਰਾ, ਪਵਨ ਅਰੋੜਾ, ਸ਼ਿਵ ਪ੍ਰਕਾਸ਼, ਵਿਵੇਕ ਦਿਵੇਦੀ, ਵਿਨੋਦ ਅਰੋੜਾ, ਵਿੱਕੀ ਸ਼ਰਮਾ, ਅਮਿਤ ਮਹਿਰਾ, ਰਕਸ਼ਪਾਲ ਠਾਕੁਰ, ਸ਼ਿਆਮ ਸੁੰਦਰ ਸ਼ਰਮਾ, ਸੁਨੀਲ ਦੱਤੀ, ਵੇਦ ਪ੍ਰਕਾਸ਼, ਰੋਹਿਤ ਗੋਇਲ ਅਤੇ ਸਮਾਜ ਸੇਵਕ ਵਿਸ਼ਾਲ ਖੁਰਾਨਾ, ਸੀਮਾ ਖੁਰਾਨਾ, ਉਮਾ ਮਹਿਰਾ, ਰੰਜੂ ਕੌਸ਼ਲ, ਮਿਤਿਕਾ ਸੇਠ, ਮਾਧਵੀ ਮਹਿਰਾ, ਰਸ਼ਮੀ ਜੈਨ ਮੁੱਖ ਤੌਰ 'ਤੇ ਮੌਜੂਦ ਸਨ |