21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਪੰਚ ਗੁਰਨਾਮ ਸਿੰਘ ਕਮੀਰਪੁਰਾ ਦੇ ਪਿਤਾ ਗੁਰਚਰਨ ਸਿੰਘ ਦਾ ਦਿਹਾਂਤ <br/>

Ad Position 21
No active advertisement
ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਬਾਪੂ ਗੁਰਚਰਨ ਦੀ ਚਿਤਾ ਨੂੰ ਅਗਨੀ ਦਿਖਾਉਂਦਾ ਹੋਇਆ ਅਤੇ ਬਾਪੂ ਗੁਰਚਰਨ ਸਿੰਘ ਦੀ ਫਾਈਲ ਤਸਵੀਰ | ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ <br/> 29-03-2026
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਹਲਕਾ ਅਜਨਾਲਾ ਦੇ ਨੌਜਵਾਨ ਆਗੂ ਸਰਪੰਚ ਗੁਰਨਾਮ ਸਿੰਘ ਕਮੀਰਪੁਰਾ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਦੇ ਸਤਿਕਾਰਯੋਗ ਪਿਤਾ ਗੁਰਚਰਨ ਸਿੰਘ ਦੋਧੀ ਦਾ ਬੀਤੀ ਰਾਤ ਸੰਖੇਪ ਬੀਮਾਰੀ ਪਿੱਛੋਂ ਦੇਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਕਮੀਰਪੁਰਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਚਿਤਾ ਨੂੰ ਅਗਨੀ ਰਣਜੀਤ ਸਿੰਘ ਰਾਣਾ ਵਲੋਂ ਦਿਖਾਈ ਗਈ | ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਸੁੱਖ ਔਜਲਾ, ਓ. ਐੱਸ.ਡੀ ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂੰ ਰਾਏਪੁਰ, ਰਣਜੀਤ ਸਿੰਘ ਰਾਣਾ ਭੱਖਾ, ਸਾਹਿਬ ਸਿੰਘ ਫ਼ੌਜੀ, ਪਰਗਟ ਸਿੰਘ ਰਮਦਾਸ, ਅਨੂਪ ਸਿੰਘ ਸਿਰਸਾ, ਲਖਬੀਰ ਸਿੰਘ ਕਾਲਾ ਸਿਰਸਾ, ਗੁਰਦੀਪ ਸਿੰਘ ਸਿਰਸਾ, ਦਿਲਬਾਗ ਸਿੰਘ ਸਿਰਸਾ, ਸਰਪੰਚ ਹਰਦੇਵ ਸਿੰਘ ਜੰਗਾ ਭੋਏਵਾਲੀ, ਹਰਪਾਲ ਸਿੰਘ ਗਗਨ ਢਿੱਲੋਂ, ਗੁਰਪ੍ਰੀਤ ਸਿੰਘ ਗੋਪੀ ਨੰਗਲ, ਜੇ.ਈ ਨਵਮੀਤ ਸਿੰਘ, ਪ੍ਰਭਜੋਤ ਸਿੰਘ, ਸਰਪੰਚ ਨਗੀਨ ਸਿੰਘ ਸ਼ਾਹਲੀਵਾਲ, ਹਰਪ੍ਰੀਤ ਸਿੰਘ ਹੈਪੀ ਗੁੱਝਾਪੀਰ, ਕਾਬਲ ਸਿੰਘ ਨੰਗਲ, ਮਨਜੀਤ ਸਿੰਘ ਬਿੱਟੂ ਕਮੀਰਪੁਰਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਵੰਝਾਂਵਾਲਾ, ਦਲਜੀਤ ਸਿੰਘ ਲਾਡੀ ਫੁੱਲੇਚੱਕ, ਸ਼ੇਰ ਸਿੰਘ ਫੁੱਲੇਚੱਕ, ਗੁਰਚੇਤ ਸਿੰਘ, ਜਗਰੂਪ ਸਿੰਘ ਨੰਗਲ, ਰੇਸ਼ਮ ਸਿੰਘ ਕਮੀਰਪੁਰਾ, ਕਾਬਲ ਸਿੰਘ ਕਮੀਰਪੁਰਾ, ਸਾਬਕਾ ਸਰਪੰਚ ਮਿਹਰ ਸਿੰਘ, ਨੰਬਰਦਾਰ ਮੇਜਰ ਸਿੰਘ, ਹੀਰਾ ਸਿੰਘ ਕਮੀਰਪੁਰਾ, ਜੋਬਨ ਤੇੜੀ, ਬਲਜੀਤ ਸਿੰਘ ਰੋਖੇ, ਪ੍ਰਦੀਪ ਸਿੰਘ ਘਨੂੰਪੁਰ, ਬਲਵਿੰਦਰ ਸਿੰਘ ਪਟਵਾਰੀ ਅਤੇ ਜਰਨੈਲ ਸਿੰਘ ਚੱਕ ਔਲ਼ ਸਮੇਤ ਹੋਰਨਾਂ ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਸਰਪੰਚ ਗੁਰਨਾਮ ਸਿੰਘ ਕਮੀਰਪੁਰਾ ਸਮੇਤ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਬਾਪੂ ਗੁਰਚਰਨ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ 5 ਅਪ੍ਰੈਲ ਨੂੰ ਪਿੰਡ ਕਮੀਰਪੁਰਾ ਵਿਖੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਮੱਤੇਵਾਲ 'ਚ ਸਮਾਜ ਸੇਵੀ ਸੰਸਥਾ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਅਗਲੀ ਖ਼ਬਰ ਗੁਰਦੁਆਰਾ ਬਖ਼ਸ਼ਿਸ਼ ਧਾਮ ਪ੍ਰੀਤ ਨਗਰ ਵਿਖੇ ਸਲਾਨਾ ਗੁਰਮਤਿ ਸਮਾਗਮ ਤੇ ਫ੍ਰੀ ਮੈਡੀਕਲ ਕੈਂਪ ਅੱਜ
Ad Position 24