ਭਾਰਤੀਯ ਵਪਾਰ ਮੰਡਲ (ਰਜ਼ਿ.) ਨੇ ਭਾਜਪਾ ਆਗੂਆਂ ਦੇ ਸਨਮਾਨ ’ਚ ਕਰਵਾਇਆ ਸਮਾਰੋਹ
ਅੰਮ੍ਰਿਤਸਰ, 20 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਭਾਰਤੀਯ ਵਪਾਰ ਮੰਡਲ (ਰਜ਼ਿ.) ਪੰਜਾਬ ਵਲੋਂ ਭਾਰਤ ਸਰਕਾਰ ਦੇ ਵਪਾਰੀ ਭਲਾਈ ਬੋਰਡ ਦੇ ਮੈਂਬਰ ਅਤੇ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਦੀ ਅਗਵਾਈ ’ਚ ਭਾਜਪਾ ਆਗੂਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ।
’
’ਚ ਮੁੱਖ ਮਹਿਮਾਨ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਰਾਜੀਵ ਅਨੇਜਾ ਤੇ ਸਾਥੀ। ਤਸਵੀਰ : ਨਿਰਮਲ ਸਟੂਡੀਓ
21-08-2026
ਅੰਮ੍ਰਿਤਸਰ, 20 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਭਾਰਤੀਯ ਵਪਾਰ ਮੰਡਲ (ਰਜ਼ਿ.) ਪੰਜਾਬ ਵਲੋਂ ਭਾਰਤ ਸਰਕਾਰ ਦੇ ਵਪਾਰੀ ਭਲਾਈ ਬੋਰਡ ਦੇ ਮੈਂਬਰ ਅਤੇ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਦੀ ਅਗਵਾਈ ’ਚ ਭਾਜਪਾ ਆਗੂਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸਨ। ਇਸਦੇ ਨਾਲ ਹੀ ਪੰਜਾਬ ਤੇ ਜ਼ਿਲ੍ਹਾ ਭਾਜਪਾ ਦੇ ਨਵਨਿਯੁਕਤ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਵਲੋਂ ਵਪਾਰੀਆਂ ਦਾ ਪੂਰਾ ਸਨਮਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਵਪਾਰੀਆਂ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ’ਚ ਭਾਜਪਾ ਦੀ ਸਰਕਾਰ ਬਣਾਉਣ ਦੀ ਵੀ ਅਪੀਲ ਕੀਤੀ। ਰਵੀ ਕਰਨ ਸਿੰਘ ਕਾਹਲੋਂ ਉਪ ਪ੍ਰਧਾਨ ਪੰਜਾਬ ਭਾਜਪਾ ਨੇ ਰਾਜੀਵ ਅਨੇਜਾ ਵਲੋਂ ਵਪਾਰੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤੀਯ ਵਪਾਰ ਮੰਡਲ ਪੰਜਾਬ ਵਪਾਰੀਆਂ ਦੇ ਹਿੱਤਾਂ ਲਈ ਬਹੁਤ ਚੰਗਾ ਕੰਮ ਕਰ ਰਿਹਾ ਹੈ। ਸੂਰਜ ਭਾਰਦਵਾਜ ਸਕੱਤਰ ਪੰਜਾਬ ਭਾਜਪਾ ਨੇ ਕਿਹਾ ਕਿ ਭਾਜਪਾ ਵਪਾਰੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨਾਲ ਸੰਬੰਧਿਤ ਕੋਈ ਵੀ ਮੁਸ਼ਕਿਲ ਹੁੰਦੀ ਹੈ ਤਾਂ ਉਸ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ। ਭਾਰਤੀਯ ਵਪਾਰ ਮੰਡਲ ਦੇ ਅਹੁਦੇਦਾਰਾਂ ਦੇ ਮੈਂਬਰਾਂ ਵਲੋਂ ਸ਼ਵੇਤ ਮਲਿਕ, ਰਵੀ ਕਰਨ ਸਿੰਘ ਕਾਹਲੋਂ, ਸੂਰਜ ਭਾਰਦਵਾਜ ਤੋਂ ਇਲਾਵਾ ਮਨਜੀਤ ਸਿੰਘ ਮੰਨਾ ਸਕੱਤਰ ਪੰਜਾਬ ਭਾਜਪਾ, ਸਲਿਲ ਕਪੂਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਕਰਨਵੀਰ ਸਿੰਘ ਮੰਜਲ ਜ਼ਿਲ੍ਹਾ ਦਿਹਾਤੀ ਪ੍ਰਧਾਨ, ਗੁਰਪ੍ਰਤਾਪ ਸਿੰਘ ਟਿੱਕਾ, ਰਮਾ ਮਹਾਜਨ, ਕ੍ਰਿਕੇਟਰ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ, ਦਲਜੀਤ ਸਿੰਘ ਕੋਹਲੀ, ਕ੍ਰਿਤੀ ਅਰੋੜਾ, ਅਜੇਬੀਰ ਪਾਲ ਸਿੰਘ ਰੰਧਾਵਾ, ਬਖਸ਼ੀਰਾਮ ਅਰੋੜਾ, ਰਾਕੇਸ਼ ਗਿੱਲ, ਅਲਕਾ ਸ਼ਰਮਾ ਆਦਿ ਦਾ ਨਿੱਘਾ ਸਨਮਾਨ ਵੀ ਕੀਤਾ ਗਿਆ। ਅਖ਼ੀਰ ’ ਚ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਪਾਰੀਆਂ ਦੇ ਹਿੱਤਾ ਲਈ ਹਮੇਸ਼ਾ ਖੜ੍ਹੇੇ ਰਹਿਣ ਦੀ ਵਚਨਬੱਧਤਾ ਨੂੰ ਦੁਹਾਰਿਆ। ਇਸ ਮੌਕੇ ਜਨਰਲ ਸਕੱਤਰ ਪੰਜਾਬ ਵਿਨੀਤ ਸਰੀਨ, ਰਣਜੀਤ ਸਿੰਘ ਅਰੋੜਾ, ਰਾਜੂ ਨਾਰੰਗ, ਰਿਸ਼ੀ ਪੋਦਾਰ, ਆਰ. ਐੱਸ. ਚਾਵਲਾ, ਵਿਜੈ ਅਰੋੜਾ, ਐੱਨ. ਕੇ ਪੁਰੀ, ਸ਼ੰਭੂਨਾਥ, ਮਾਧਵ ਸ਼ਰਮਾ, ਗੌਰਵ ਦੂਆ, ਵਿੱਕੀ ਕਪੂਰ, ਰੂਪੇਸ਼ ਗੋਇੰਕਾ, ਜਤਿੰਦਰ ਸਵਾਮੀ, ਐਡਵੋਕੇਟ ਖੈਰਾਗੁੰਦ, ਸੰਦੀਪ ਪੋਪਲੀ, ਭਾਰਤ ਪੋਪਲੀ ਆਦਿ ਮੌਜੂਦ ਸਨ।