20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਵਿਆਉਣਯੋਗ ਊਰਜਾ ਯੰਤਰਾਂ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ

ਅੰਮ੍ਰਿਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਾਫ਼ ਅਤੇ ਸਸਤੀ ਊਰਜਾ ਦੀ ਵਧਦੀ ਲੋੜ ਦੇ ਦੌਰ ਵਿਚ ਸੂਰਜੀ ਊਰਜਾ, ਊਰਜਾ ਸੰਭਾਲ ਪ੍ਰਣਾਲੀਆਂ ਅਤੇ ਹੋਰ ਨਵਿਆਉਣਯੋਗ ਊਰਜਾ ਯੰਤਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੰਪਿਊਟਰੀ ਮਾਡਲਿੰਗ ਇਕ ਮਹੱਤਵਪੂਰਨ ਸਾਧਨ ਬਣ ਰਹੀ ਹੈ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਕਰਵਾਏ ਵਿਸ਼ੇਸ਼ ਭਾਸ਼ਣ ਦੌਰਾਨ ਦਿ ਯੂਨੀਵਰਸਿਟੀ ਆਫ਼ ਦ ਵੈਸਟ ਇੰਡੀਜ਼, ਤ੍ਰਿਨੀਦਾਦ ਅਤੇ ਟੋਬੈਗੋ ਦੇ ਸੀਨੀਅਰ ਐਸੋਸੀਏਟ ਪ੍ਰੋਫੈਸਰ ਡਾ.

Ad Position 21
No active advertisement
ਅਜੀਤ ਡੈਸਕ 21-08-2026
ਅੰਮ੍ਰਿਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਾਫ਼ ਅਤੇ ਸਸਤੀ ਊਰਜਾ ਦੀ ਵਧਦੀ ਲੋੜ ਦੇ ਦੌਰ ਵਿਚ ਸੂਰਜੀ ਊਰਜਾ, ਊਰਜਾ ਸੰਭਾਲ ਪ੍ਰਣਾਲੀਆਂ ਅਤੇ ਹੋਰ ਨਵਿਆਉਣਯੋਗ ਊਰਜਾ ਯੰਤਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੰਪਿਊਟਰੀ ਮਾਡਲਿੰਗ ਇਕ ਮਹੱਤਵਪੂਰਨ ਸਾਧਨ ਬਣ ਰਹੀ ਹੈ।ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਕਰਵਾਏ ਵਿਸ਼ੇਸ਼ ਭਾਸ਼ਣ ਦੌਰਾਨ ਦਿ ਯੂਨੀਵਰਸਿਟੀ ਆਫ਼ ਦ ਵੈਸਟ ਇੰਡੀਜ਼, ਤ੍ਰਿਨੀਦਾਦ ਅਤੇ ਟੋਬੈਗੋ ਦੇ ਸੀਨੀਅਰ ਐਸੋਸੀਏਟ ਪ੍ਰੋਫੈਸਰ ਡਾ. ਦਵਿੰਦਰ ਪਾਲ ਸ਼ਰਮਾ ਨੇ ਪ੍ਰਗਟ ਕੀਤੇ। ਨਵਿਆਓਣਯੋਗ ਊਰਜਾ ਯੰਤਰਾਂ ਸੰਬੰਧੀ ਕਰਵਾਏ ਇਸ ਭਾਸ਼ਣ ਵਿਚ ਡਾ. ਸ਼ਰਮਾ ਨੇ ਦੱਸਿਆ ਕਿ ਕੰਪਿਊਟਰ ਆਧਾਰਿਤ ਮਾਡਲਿੰਗ ਰਾਹੀਂ ਕਿਸੇ ਨਵੇਂ ਊਰਜਾ ਯੰਤਰ ਨੂੰ ਅਸਲ ਵਿਚ ਤਿਆਰ ਕਰਨ ਤੋਂ ਪਹਿਲਾਂ ਹੀ ਉਸਦੀ ਕਾਰਗੁਜ਼ਾਰੀ ਦਾ ਅਧਿਐਨ ਅਤੇ ਸੁਧਾਰ ਕੀਤਾ ਜਾ ਸਕਦਾ ਹੈ। ਇਸ ਨਾਲ ਵਾਰ-ਵਾਰ ਪ੍ਰਯੋਗ ਕਰਨ ਦੀ ਲੋੜ ਘਟਦੀ ਹੈ, ਸਮਾਂ ਅਤੇ ਲਾਗਤ ਦੀ ਬੱਚਤ ਹੁੰਦੀ ਹੈ ਅਤੇ ਵਾਤਾਵਰਨ ਪੱਖੋਂ ਵਧੇਰੇ ਸਾਫ਼ ਊਰਜਾ ਤਕਨਾਲੋਜੀਆਂ ਵਿਕਸਿਤ ਕਰਨ ਵਿਚ ਮਦਦ ਮਿਲਦੀ ਹੈ।ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ਵਿਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਅਮਨ ਮਹਾਜਨ ਨੇ ਡਾ. ਸ਼ਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮਾਹਿਰਾਂ ਨਾਲ ਸੰਵਾਦ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਆਧੁਨਿਕ ਖੋਜ ਦੀਆਂ ਦਿਸ਼ਾਵਾਂ ਨਾਲ ਜੋੜਨ ਵਿਚ ਸਹਾਇਕ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ ਨਰਸਿੰਗ ਵਿਖੇ ਖੂਨਦਾਨ ਕੈਂਪ ਦੌਰਾਨ 50 ਦਾਨੀਆਂ ਵਲੋਂ ਸਵੈਇੱਛਾ ਨਾਲ ਖ਼ੂਨ ਦਾਨ ਅਗਲੀ ਖ਼ਬਰ ਈ. ਐੱਸ. ਆਈ. ਹਸਪਤਾਲ ਦੇ ਡਾਕਟਰਾਂ ਤੇ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ’ਚ ਦਾਖ਼ਲ ਵਿਧਾਇਕ ਕੁੰਵਰ ਨੇ ਕੀਤੀ ਧਰਨੇ ’ਚ ਸ਼...
Ad Position 24