ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 10 ਲੱਖ ਦੀ ਸਿਹਤ ਯੋਜਨਾ ਦੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਵਾਰਡਾਂ ਵਿਚ ਕੈਂਪ ਲਗਾਏ ਗਏ | ਇਸ ਮੌਕੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਲਈ 10 ਲੱਖ ਦੀ ਸਿਹਤ ਯੋਜਨਾ ਸ਼ੁਰੂ ਕਰਕੇ ਸਹੀ ਵਿਚ ਲੋਕਾਂ ਦੇ ਦਰਦ ਨੂੰ ਸਮਝਿਆ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਐੱਮ. ਸੀ. ਮਨਜਿੰਦਰ ਸਿੰਘ, ਐੱਮ. ਸੀ. ਰਵੀ ਸਿੰਘ, ਐੱਮ. ਸੀ. ਸੁਖਜੀਤ ਕੌਰ ਕੰਗ, ਐੱਮ. ਸੀ. ਮਨਜੀਤ ਕੌਰ, ਪਰਮਜੀਤ ਸਿੰਘ ਭੁੱਲਰ, ਸੀਨੀ: ਆਗੂ ਬਲਸ਼ਰਨ ਸਿੰਘ, ਪਿ੍ਤਪਾਲ ਸਿੰਘ ਪੱਡਾ, ਸੁਖਦੇਵ ਸਿੰਘ, ਤਰਨਦੀਪ ਸਿੰਘ, ਜਥੇ: ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ ਆਦਿ ਆਗੂਆਂ ਨੇ ਕਿਹਾ ਕਿ ਨਗਰ ਬਾਬਾ ਬਕਾਲਾ ਸਾਹਿਬ ਵਿਚ ਹਰ ਵਿਅਕਤੀ ਦਾ ਪੰਜਾਬ ਸਰਕਾਰ ਵਲੋਂ 10 ਲੱਖ ਬੀਮਾ ਯੋਜਨਾ ਕਾਰਡ ਬਣਵਾ ਕੇ ਦਿੱਤਾ ਜਾਵੇਗਾ |