ਟਾਹਲੀ ਸਾਹਿਬ/ਜੈਂਤੀਪੁਰ 28 ਮਾਰਚ (ਵਿਨੋਦ ਭੀਲੋਵਾਲ/ਭੁਪਿੰਦਰ ਸਿੰਘ ਗਿੱਲ)-ਬਲਾਕ ਸੰਮਤੀ ਮਜੀਠਾ-2 ਦੇ ਨਵੇਂ ਬਣੇ ਵਾਈਸ ਚੇਅਰਮੈਨ ਸਿੰਕਦਰ ਸਿੰਘ ਖਿਦੋਵਾਲੀ ਵਲੋਂ ਆਪਣੇ ਗ੍ਰਹਿ ਵਿਖੇ ਸ਼ੁਕਰਾਨੇ ਦੇ ਤੌਰ 'ਤੇ ਰਖਾਏ ਅਖੰਡ ਪਾਠ ਦੇ ਭੋਗ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਸਰਕਾਰ ਵਲੋਂ 'ਸੰਵਾਦ' ਮੁਹਿੰਮ (ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ) ਦੀ ਮੁਹਿੰਮ ਚਲਾਈ ਗਈ ਹੈ | ਜਿਸ ਮੁਹਿੰਮ ਨੂੰ ਘਰ-ਘਰ ਪਹੁੰਚਿਆ ਲਈ ਵਰਕਰਾਂ ਦੀਆਂ ਡਿਉੂਟੀਆਂ ਲਗਾ ਦਿੱਤੀਆਂ ਗਈਆਂ ਹਨ | ਜਿਸ ਵਿਚ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਇਕ ਇਕ ਵਾਅਦੇ ਨੂੰ ਪੂਰਿਆ ਕਰ ਵਿਖਾਇਆ ਹੈ, ਜੋ ਪਿਛਲੀਆਂ ਸਰਕਾਰਾਂ ਇਤਿਹਾਸ ਵਿਚ ਨਹੀ ਕਰ ਸਕੀਆਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਵੱਡੇ ਬਦਲਾਅ ਲਿਆਦੇ ਹਨ ਜਿਸ ਨੂੰ ਵੇਖਦਿਆਂ ਲੋਕ ਦੁਬਾਰਾ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਾਉਣਗੇ | ਇਸ ਮੌਕੇ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਜੀ,ਬਲਾਕ ਸੰਮਤੀ ਦੇ ਚੇਅਰਮੈਨ ਸਿੰਕਦਰ ਸਿੰਘ ਭੋਏ,ਸ਼ਿਵਰਾਜ ਸਿੰਘ ਬਾਠ ਭੀਲੋਵਾਲ,ਕੁਲਵਿੰਦਰ ਸਿੰਘ ਸਰਪੰਚ ਚੰਨਣਕੇ,ਸਰਵਣ ਸਿੰਘ ਚੋਗਾਵਾ ਸੰਮਤੀ ਮੈਬਰ, ਯੂਥ ਪ੍ਰਧਾਨ ਗੁਰਜੰਟ ਸਿੰਘ ਖਿਦੋਵਾਲੀ, ਗੁਰਬੀਰ ਸਿੰਘ ਮੱਤੇਵਾਲ ਸੰਮਤੀ ਮੈਬਰ,ਬਲਬੀਰ ਸਿੰਘ ਬੋਪਾਰਾਏ ਸੰਮਤੀ ਮੈਬਰ,ਮਿੰਟੂ ਰਾਮਦੀਵਾਲੀ ਸੰਮਤੀ ਮੈਂਬਰ,ਜਗਦੀਸ਼ ਸਿੰਘ ਸਹਿਜਾਦਾ, ਪਰਮਜੀਤ ਸਿੰਘ ਜਿਲ੍ਹਾ ਪ੍ਰੀਸ਼ਦ ਮੈਂਬਰ,ਮਨਜੀਤ ਸਿੰਘ ਟਾਹਲੀ ਸਾਹਿਬ, ਮਲਕੀਤ ਸਿੰਘ ਭੋਏ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜਰ ਸਨ |