ਅੰਮਿ੍ਤਸਰ, 2 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਗਰਮੀਆਂ ਦੇ ਮੌਸਮ ਦੌਰਾਨ ਰੇਲ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ਅੰਮਿ੍ਤਸਰ-ਬਰੌਨੀ-ਅੰਮਿ੍ਤਸਰ ਵਿਚਕਾਰ ਇਕ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ | ਜਾਣਕਾਰੀ ਮੁਤਾਬਕ ਇਹ ਵਿਸ਼ੇਸ਼ ਰੇਲਗੱਡੀ ਨੰਬਰ-04610 ਅੰਮਿ੍ਤਸਰ ਤੋਂ ਬਰੌਨੀ ਤੱਕ ਹਰ ਐਤਵਾਰ 19/04/2026 ਤੋਂ 12/07/2026 (13 ਯਾਤਰਾਵਾਂ) ਵਿਚਕਾਰ ਚੱਲੇਗੀ | ਇਹ ਹਫਤਾਵਾਰੀ ਗਰਮੀਆਂ ਦੀ ਵਿਸ਼ੇਸ਼ ਰੇਲਗੱਡੀ 04610, ਅੰਮਿ੍ਤਸਰ ਤੋਂ ਰਾਤ 8:10 ਵਜੇ ਰਵਾਨਾ ਹੋਵੇਗੀ ਅਤੇ 30 ਘੰਟੇ ਬਾਅਦ ਸਵੇਰੇ 02:10 ਵਜੇ ਬਰੌਨੀ ਪਹੁੰਚੇਗੀ | ਇਸੇ ਤਰ੍ਹਾਂ ਵਾਪਸੀ ਸਮੇਂ ਰੇਲਗੱਡੀ ਨੰਬਰ 04609 ਬਰੌਨੀ ਤੋਂ ਅੰਮਿ੍ਤਸਰ ਲਈ ਹਰ ਮੰਗਲਵਾਰ 21 ਅਪ੍ਰੈਲ, 2026 ਅਤੇ 14 ਜੁਲਾਈ, 2026 (13 ਯਾਤਰਾਵਾਂ) ਵਿਚਕਾਰ ਚੱਲੇਗੀ | ਇਹ ਹਫਤਾਵਾਰੀ ਰੇਲਗੱਡੀ ਬਰੌਨੀ ਤੋਂ ਸਵੇਰੇ 05:05 ਵਜੇ ਰਵਾਨਾ ਹੋਵੇਗੀ ਅਤੇ 32 ਘੰਟੇ ਬਾਅਦ ਦੁਪਹਿਰ 1:15 ਵਜੇ ਅੰਮਿ੍ਤਸਰ ਪਹੁੰਚੇਗੀ | ਇਹ ਰੇਲ ਗੱਡੀ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ ਗੋਰਖਪੁਰ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ ਅਤੇ ਸ਼ਾਹਪੁਰ ਸਟੇਸ਼ਨਾਂ ਦੋਵਾਂ ਦਿਸ਼ਾਵਾਂ 'ਚ ਰੁਕੇਗੀ |
ਰੇਲਵੇ ਅੰਮਿ੍ਤਸਰ-ਬਰੌਨੀ-ਅੰਮਿ੍ਤਸਰ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ
ਅਜੀਤ ਡੈਸਕ
03-04-2026