25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਉੱਘੇ ਸੋਨਾ ਕਾਰੋਬਾਰੀ ਸ਼ੁੱਭ ਦੁੱਗਲ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਟਰੇਡ ਵਿੰਗ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-04-2026

ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਟਰੇਡ ਵਿੰਗ ਦੀ ਕੋਰ ਕਮੇਟੀ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਵਲੋਂ ਅੰਮਿ੍ਤਸਰ ਦੇ ਉੱਘੇ ਸੋਨਾ ਕਾਰੋਬਾਰੀ ਅਤੇ ਜਿਊਲਰ ਸ਼ੁੱਭ ਦੁੱਗਲ ਨੂੰ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਵਪਾਰ ਅਤੇ ਟਰੇਡ ਵਿੰਗ 'ਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਪ੍ਰਮੁੱਖ ਅਕਾਲੀ ਵਰਕਰਾਂ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਿਲ ਸਨ | ਸੁਖਬੀਰ ਸਿੰਘ ਬਾਦਲ ਨੇ ਸ਼ੁੱਭ ਦੁੱਗਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਟਰੇਡ ਵਿੰਗ 'ਚ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਰਜਿੰਦਰ ਸਿੰਘ ਮਰਵਾਹਾ ਦੀਆਂ ਪਾਰਟੀ ਲਈ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸ਼ੁੱਭ ਦੁੱਗਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਐੱਨ. ਕੇ. ਸ਼ਰਮਾ ਅਤੇ ਰਜਿੰਦਰ ਸਿੰਘ ਮਰਵਾਹਾ ਦਾ ਧੰਨਵਾਦ ਪ੍ਰਗਟ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੇ ਰੱਖ-ਰਖਾਅ ਲਈ ਸਥਾਪਿਤ ਵਿਭਾਗ ਦਾ ਅਧਿਕਾਰੀ 17 ਕਰੋੜ ਦੇ ਭਿ੍ਸ਼ਟਾਚਾਰ... ਅਗਲੀ ਖ਼ਬਰ ਰੇਲਵੇ ਅੰਮਿ੍ਤਸਰ-ਬਰੌਨੀ-ਅੰਮਿ੍ਤਸਰ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ
Ad Position 24