25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਾਕਿ 'ਚ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੇ ਰੱਖ-ਰਖਾਅ ਲਈ ਸਥਾਪਿਤ ਵਿਭਾਗ ਦਾ ਅਧਿਕਾਰੀ 17 ਕਰੋੜ ਦੇ ਭਿ੍ਸ਼ਟਾਚਾਰ ਮਾਮਲੇ 'ਚ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 03-04-2026
ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਵਿਚਲੇ ਗੁਰਦੁਆਰਿਆਂ, ਮੰਦਰਾਂ ਅਤੇ ਘੱਟ-ਗਿਣਤੀ ਭਾਈਚਾਰੇ ਦੀਆਂ ਹੋਰਨਾ ਧਾਰਮਿਕ ਜਾਇਦਾਦਾਂ ਦੇ ਰੱਖ-ਰਖਾਅ ਲਈ ਕਾਇਮ ਕੀਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਇਕ ਸੀਨੀਅਰ ਅਧਿਕਾਰੀ ਨੂੰ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਨੇ 17 ਕਰੋੜ ਰੁਪਏ ਦੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ | ਐੱਫ. ਆਈ. ਏ. ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਈ. ਟੀ. ਪੀ. ਬੀ. ਦੇ ਲਾਹੌਰ ਸਥਿਤ ਡਿਪਟੀ ਸਕੱਤਰ ਮੁਹੰਮਦ ਅਕਰਮ ਨੇ ਇਕ ਨਾਗਰਿਕ ਤੋਂ ਡੀ. ਐੱਚ. ਏ. ਲਾਹੌਰ ਦੇ ਫ਼ੈਜ਼-4 ਵਿਚ ਵਕਫ਼ ਬੋਰਡ ਦੀ ਮਲਕੀਅਤ ਵਾਲੇ ਪਲਾਟਾਂ ਦੀ ਲੀਜ਼ ਨੂੰ ਨਿਲਾਮੀ ਰਾਹੀਂ ਸੁਵਿਧਾਜਨਕ ਬਣਾਉਣ ਲਈ 17 ਕਰੋੜ ਰੁਪਏ ਗਲਤ ਢੰਗ ਨਾਲ ਵਸੂਲ ਕੀਤੇ | ਉਸ 'ਤੇ ਲਾਹੌਰ ਕੈਂਟ ਵਿਚ 751 ਵਰਗ ਗਜ਼ ਦਾ ਪਲਾਟ, ਤੁਫੈਲ ਰੋਡ 'ਤੇ ਇਕ ਰਿਹਾਇਸ਼ੀ ਘਰ, ਇਕ ਲਗਜ਼ਰੀ ਕਾਰ ਅਤੇ ਰਿਸ਼ਵਤ ਦੇ ਹਿੱਸੇ ਵਜੋਂ ਵਾਧੂ ਨਕਦ ਭੁਗਤਾਨ ਪ੍ਰਾਪਤ ਕਰਨ ਦਾ ਵੀ ਦੋਸ਼ ਹੈ | ਐੱਫ. ਆਈ. ਏ. ਨੇ ਕਿਹਾ ਕਿ ਭਿ੍ਸ਼ਟਾਚਾਰ ਨੂੰ ਛੁਪਾਉਣ ਲਈ ਮੁਹੰਮਦ ਅਕਰਮ ਨੇ ਜਾਅਲੀ ਵਿੱਕਰੀ ਸਮਝੌਤੇ ਦੀ ਵਰਤੋਂ ਕੀਤੀ | ਜਾਂਚ ਵਿਚ ਏਜੰਸੀ ਨੂੰ ਰਿਸ਼ਵਤਖ਼ੋਰੀ, ਅਧਿਕਾਰ ਦੀ ਦੁਰਵਰਤੋਂ ਆਦਿ ਬਾਰੇ ਕਾਫ਼ੀ ਸਬੂਤ ਮਿਲੇ ਹਨ | ਦੱਸਿਆ ਜਾ ਰਿਹਾ ਹੈ ਕਿ ਭਿ੍ਸ਼ਟਾਚਾਰ ਰੋਕਥਾਮ ਐਕਟ, 1947 ਅਤੇ ਪਾਕਿਸਤਾਨ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਹੰਮਦ ਅਕਰਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਈ. ਟੀ. ਪੀ. ਬੀ. ਦੇ ਹੋਰ ਅਧਿਕਾਰੀਆਂ ਦੀ ਭਿ੍ਸ਼ਟਾਚਾਰ ਦੇ ਹੋਰ ਮਾਮਲਿਆਂ 'ਚ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਹੇਠਾਂ ਛਾਲ ਮਾਰ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਉੱਘੇ ਸੋਨਾ ਕਾਰੋਬਾਰੀ ਸ਼ੁੱਭ ਦੁੱਗਲ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਟਰੇਡ ਵਿੰਗ 'ਚ ਸ਼ਾਮਿਲ
Ad Position 24