ਅੰਮਿ੍ਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਪੰਜਾਬ ਇੰਮੀਗ੍ਰੇਸ਼ਨ ਨੇ ਇਕ ਵਾਰ ਫਿਰ ਆਪਣੀ ਇਮਾਨਦਾਰੀ ਅਤੇ ਮਿਹਨਤ ਦੇ ਜ਼ੋਰ 'ਤੇ ਮਾਰਚ 2026 ਇੰਟੇਕ 'ਚ ਵੱਡੀ ਗਿਣਤੀ 'ਚ ਯੂ. ਕੇ. ਸਟੱਡੀ ਵੀਜ਼ੇ ਹਾਸਿਲ ਕਰਕੇ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ ਅਤੇ ਹੁਣ ਪੰਜਾਬ ਇੰਮੀਗ੍ਰੇਸ਼ਨ ਵਲੋਂ ਮਈ ਇੰਟੇਕ ਦੇ ਲਈ ਵਿਦਿਆਰਥੀਆਂ ਲਈ ਸਟੱਡੀ ਵੀਜ਼ੇ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ | ਇਸ ਸੰਬੰਧ ਵਿਚ ਪੰਜਾਬ ਇੰਮੀਗ੍ਰੇਸ਼ਨ ਦੇ ਮੈਨਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੁੰਦਾ ਹੈ ਕਿ ਉਹ ਉਚੇਰੀ ਸਿੱਖਿਆ ਵਿਦੇਸ਼ ਤੋਂ ਪ੍ਰਾਪਤ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ | ਪੰਜਾਬ ਇੰਮੀਗ੍ਰੇਸ਼ਨ ਵਲੋਂ ਅਜਿਹੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਦਾ ਯਤਨ ਕਰਦੇ ਹੋਏ ਉਨ੍ਹਾਂ ਦੇ ਯੂ. ਕੇ. ਸਟੱਡੀ ਵੀਜ਼ੇ ਲਗਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਮਾਰਚ ਇੰਟੇਕ ਵਿਚ ਲਗਭਗ 100 ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਸਫਲਤਾਪੂਰਵਕ ਲੱਗੇ ਹਨ | ਉਨ੍ਹਾਂ ਕਿਹਾ ਕਿ ਸਹੀ ਡਾਕੂਮੈਂਟੇਸ਼ਨ ਅਤੇ ਟਾਈਮ 'ਤੇ ਫਾਈਲ ਲਗਾਉਣਾ ਹੀ ਸਾਡੀ ਸਫਲਤਾ ਦੀ ਕੁੰਜੀ ਹੈ | ਉਨ੍ਹਾਂ ਕਿਹਾ ਕਿ 2026 'ਚ ਯੂ. ਕੇ. ਦੇ ਨਵੇਂ ਨਿਯਮਾਂ ਦੇ ਬਾਵਜੂਦ ਸਹੀ ਫਾਈਲਾਂ ਨੂੰ ਮਨਜ਼ੂਰੀ ਮਿਲ ਰਹੀ ਹੈ | ਹਾਲਾਂਕਿ ਯੂਕੇ ਸਰਕਾਰ ਵਲੋਂ ਵੀਜ਼ਾ ਫੀਸ ਵਿਚ ਵਾਧਾ ਕੀਤਾ ਗਿਆ ਹੈ ਅਤੇ ਨਿਯਮ ਹੋਰ ਸਖ਼ਤ ਕੀਤੇ ਗਏ ਹਨ, ਫਿਰ ਵੀ ਸਹੀ ਜਾਣਕਾਰੀ ਨਾਲ ਵੀਜ਼ਾ ਮਿਲਣਾ ਸੰਭਵ ਹੈ | ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਭਲਾ ਪਿੰਡ ਦੀ ਦਿਪਲੀਨਪ੍ਰੀਤ ਕੌਰ ਦਾ ਯੂ. ਕੇ. ਸਟੱਡੀ ਵੀਜ਼ਾ ਆਇਆ ਹੈ | ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਇੰਮੀਗ੍ਰੇਸ਼ਨ ਆਉਣ ਵਾਲੇ ਸਤੰਬਰ ਅਤੇ ਜਨਵਰੀ ਇੰਟੇਕ ਲਈ ਵੀ ਵਿਦਿਆਰਥੀਆਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਹੋਰ ਵੀ ਵਧੀਆ ਨਤੀਜੇ ਦੇਵੇਗਾ | ਉਨ੍ਹਾਂ ਕਿਹਾ ਕਿ ਵਿਦੇਸ਼ 'ਚ ਉਚੇਰੀ ਤਲੀਮ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਪੰਜਾਬ ਇੰਮੀਗ੍ਰੇਸ਼ਨ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ |