24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਸੁਲਤਾਨਵਿੰਡ ਰੋਡ ਦੀ ਹਾਲਤ ਮੰਦੀ <br/>

Ad Position 21
No active advertisement
ਅਜੀਤ ਡੈਸਕ 03-04-2026

ਅੰਮਿ੍ਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਇਤਿਹਾਸਕ ਅਤੇ ਧਾਰਮਿਕ ਨਗਰੀ ਦੀ ਮਹੱਤਤਾ ਕਾਰਨ ਅੰਮਿ੍ਤਸਰ ਸ਼ਹਿਰ 'ਚ ਦੇਸ਼ ਵਿਦੇਸ਼ ਤੋਂ ਹਰ ਰੋਜ਼ ਲੱਖਾਂ ਦੀ ਗਿਣਤੀ 'ਚ ਸੈਲਾਨੀ ਅਤੇ ਸ਼ਰਧਾਲੂ ਆਉਂਦੇ ਹਨ | ਰੂਹਾਨੀਅਤ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਖ-ਵੱਖ ਰਸਤਿਆਂ ਰਾਹੀਂ ਸੰਗਤਾਂ ਆਉਂਦੀਆਂ ਹਨ | ਉਨ੍ਹਾਂ 'ਚੋਂ ਸੁਲਤਾਨਵਿੰਡ ਰੋਡ ਦਾ ਰਸਤਾ ਸਭ ਤੋਂ ਅਹਿਮ ਹੈ ਜੋੋ ਜੀ.ਟੀ. ਰੋਡ ਅਤੇ ਤਰਨ ਤਾਰਨ ਰੋਡ ਨੂੰ ਜੋੜਦੀ ਮੁੱਖ ਸੜਕ ਨਾਲ ਮਿਲਦਾ ਹੈ | ਬੀਤੇ ਲੰਬੇ ਸਮੇਂ ਤੋਂ ਇਹ ਸੜਕ ਨਜ਼ਰ ਅੰਦਾਜ ਹੋਈ ਹੈ | ਜਿਸ ਕਾਰਨ ਸੜਕ 'ਤੇ ਥਾਂ ਥਾਂ ਟੋਏ ਪਏ ਹੋਏ ਹਨ ਜੋ ਨਿੱਤ ਹਾਦਸਿਆਂ ਦਾ ਕਾਰਨ ਬਣਦੇ ਹਨ | ਸੁਲਤਾਨਵਿੰਡ ਰੋਡ ਜਿਸ ਦਾ ਇਕ ਪਾਸਾ ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਅਤੇ ਦੂਸਰਾ ਪਾਸਾ ਵਿਧਾਨ ਸਭਾ ਹਲਕਾ ਦੱਖਣੀ 'ਚ ਪੈਂਦਾ ਹੈ | ਇਹ ਸੜਕ ਇਨ੍ਹਾਂ ਦੋਵੇਂ ਵਿਧਾਨ ਸਭਾ ਹਲਕਿਆਂ ਦਾ ਕੇਂਦਰ ਹੈ ਪਰ ਸੜਕ ਦੀ ਹਾਲਤ ਕਿਸੇ ਸਰਹੱਦੀ ਕਸਬੇ ਦੀ ਆਮ ਸੜਕ ਤੋਂ ਮੰਦੀ ਹੈ | ਸੁਲਤਾਨਵਿੰਡ ਗੇਟ ਚੌਕ ਤੋਂ ਲੈ ਕੇ ਸੁਲਤਾਨਵਿੰਡ ਨਹਿਰ ਤੱਕ ਸੜਕ ਦੇ ਵਿਚਕਾਰ ਥਾਂ-ਥਾਂ 'ਤੇ ਟੋਏ ਪਏ ਹਨ | ਜਿਸ ਕਾਰਨ ਰਾਹਗੀਰਾਂ ਨੂੰ ਲੰਘਣ 'ਚ ਮੁਸ਼ਕਲ ਹੁੰਦੀ ਹੈ | ਬਰਸਾਤ ਦੇ ਦਿਨਾਂ 'ਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ | ਜਦੋਂ ਸੜਕ ਦੇ ਵਿਚਕਾਰ ਪਏ ਵੱਡੇ-ਵੱਡੇ ਟੋਇਆਂ 'ਚ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਜਿਸ ਦੇ ਟੋਇਆਂ ਦਾ ਅਕਾਰ ਹੋਰ ਵੀ ਵੱਡਾ ਹੋ ਜਾਂਦਾ ਹੈ | ਇਸ ਸੰਬੰਧੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੇ ਕਿਹਾ ਕਿ ਸੁਲਤਾਨਵਿੰਡ ਰੋਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ 'ਚੋਂ ਬਹੁਤ ਅਹਿਮ ਰਸਤਾ ਹੈ | ਜਿੱਥੋਂ ਲੰਘ ਕੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚਦੀਆਂ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਇਸ ਸੜਕ ਦੇ ਮੌਜੂਦਾ ਹਾਲਤ ਹਨ ਉਸ ਤੋਂ ਪਹਿਲਾਂ ਅਜਿਹੀ ਸਥਿਤੀ ਪਹਿਲਾਂ ਕਦੀ ਨਹੀਂ ਦੇਖੀ ਗਈ | ਉਨ੍ਹਾਂ ਕਿਹਾ ਕਿ ਸੁਲਤਾਨਵਿੰਡ ਰੋਡ ਅਤੇ ਨਾਲੇ ਵਾਲੀ ਸੜਕ ਵਾਲੇ ਚੌਕ ਦੀ ਹਾਲਤ ਬਹੁਤ ਮੰਦੀ ਹੈ ਜਿਸ 'ਤੇ ਵੱਡੇ ਵੱਡੇ ਟੋਏ ਪਏ ਹੋਣ ਕਰਕੇ ਇਸ ਚੌਕ 'ਚ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਡਿੱਗਦੇ ਹਨ ਅਤੇ ਕਈ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਪਲਟ ਜਾਂਦੇ ਹਨ | ਜਿਸ ਕਾਰਨ ਲੋਕ ਜ਼ਖ਼ਮੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਹੀ ਹਾਲ ਪੁਰਾਣੀ ਚੁੰਗੀ ਦੇ ਨੇੜੇ ਦਾ ਹੈ | ਜਿਥੇ ਥਾਂ-ਥਾਂ 'ਤੇ ਪਏ ਟੋਏ ਨਿਤ ਹਾਦਸਿਆਂ ਦਾ ਸਬੱਬ ਬਣਦੇ ਹਨ |

Ad Position 22
No active advertisement
ਪਿਛਲੀ ਖ਼ਬਰ 'ਮਾੜਾ ਢੱਗਾ ਛੱਤੀ ਰੋਗ' ਸਾਬਤ ਹੋ ਰਿਹਾ ਦੋਬੁਰਜੀ ਦਾ ਫਲਾਈਓਵਰ ਫਲਾਈਓਵਰ 'ਚ ਪਏ ਟੋਏ ਕਾਰਨ ਇਕ ਵਾਰ ਫੇਰ ਬਹਿ ਗਿਆ ਆਵਾ... ਅਗਲੀ ਖ਼ਬਰ ਮਾਰਚ ਇੰਟੇਕ 'ਚ ਪੰਜਾਬ ਇੰਮੀਗ੍ਰੇਸ਼ਨ ਨੂੰ ਯੂ. ਕੇ. ਸਟੱਡੀ ਵੀਜ਼ੇ ਲਗਵਾਉਣ 'ਚ ਵੱਡੀ ਕਾਮਯਾਬੀ
Ad Position 24