24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡੀ. ਆਰ. ਜੂਨੀਅਰ ਕੈਂਪਸ ਨੇ ਗ੍ਰੈਜੂਏਸ਼ਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 03-04-2026
ਛੇਹਰਟਾ, 2 ਅਪ੍ਰੈਲ (ਪੱਤਰ ਪ੍ਰੇਰਕ)-ਡੀ. ਆਰ. ਜੂਨੀਅਰ ਕੈਂਪਸ, ਖੰਡਵਾਲਾ ਛੇਹਰਟਾ ਨੇ ਗ੍ਰੈਜੂਏਸ਼ਨ ਦਿਵਸ ਮਨਾਇਆ | ਇਸ ਮੌਕੇ ਯੂ. ਕੇ. ਜੀ. ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਕਹਾਣੀਆਂ ਅਤੇ ਭਾਸ਼ਣਾਂ ਰਾਹੀਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਬੱਚਿਆਂ ਦੇ ਪ੍ਰਦਰਸ਼ਨ ਨੇ ਹਾਜ਼ਰ ਸਾਰਿਆਂ ਨੂੰ ਮੋਹਿਤ ਕਰ ਦਿੱਤਾ ਅਤੇ ਪ੍ਰੋਗਰਾਮ 'ਚ ਭਾਵਨਾਤਮਕ ਪਹਿਲੂ ਜੋੜਿਆ | ਬੱਚਿਆਂ ਨੇ ਸਫਲਤਾਪੂਰਵਕ ਆਪਣੀ ਕਿੰਡਰਗਾਰਟਨ ਪੂਰੀ ਕੀਤੀ ਅਤੇ ਪ੍ਰਾਇਮਰੀ ਕਲਾਸਾਂ ਵਿਚ ਦਾਖਲਾ ਲਿਆ, ਜਦੋਂ ਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਣ ਨਾਲ ਮਿਡਲ ਵਿੰਗ 'ਚ ਕਦਮ ਰੱਖਿਆ | ਸਕੂਲ ਦੇ ਚੇਅਰਮੈਨ ਡੀ. ਐੱਸ. ਪਠਾਨੀਆ, ਐਮਡੀ ਰਵਿੰਦਰ ਪਠਾਨੀਆ, ਪਿ੍ੰ: ਹਿਮਾਨੀ ਪਠਾਨੀਆ, ਪਿ੍ੰ: ਸੁਮਨ ਠਾਕੁਰ ਅਤੇ ਚੰਚਲ ਸਿੰਘ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਭੇਟ ਕਰਕੇ ਸਨਮਾਨਿਤ ਕੀਤਾ | ਐੱਮ. ਡੀ. ਰਵਿੰਦਰ ਪਠਾਨੀਆ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਚੇਅਰਮੈਨ ਡੀ. ਐੱਸ. ਪਠਾਨੀਆ ਨੇ ਕਿਹਾ ਕਿ ਮਾਪੇ ਅਤੇ ਅਧਿਆਪਕ ਬੱਚੇ ਦੀ ਸਫਲਤਾ ਵਿਚ ਬਰਾਬਰ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ, ਵਿਸ਼ਵਾਸ ਅਤੇ ਦਿ੍ੜਤਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਖਹਿਰੇ ਵਿਖੇ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਬਦਲਾਅ ਵਾਲੀ 'ਆਪ' ਸਰਕਾਰ ਨੂੰ 2027 'ਚ ਪੰਜਾਬ ਦੇ ਲੋਕ ਬਦਲ ਦੇਣਗੇ-ਰਣੀਕੇ
Ad Position 24