07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਰਿੰਦਰ ਬਹਿਲ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਮਾਝਾ ਜ਼ੋਨ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਨਿਯੁਕਤ-ਰਾਣਾ ਤੇ ਚੀਮਾ ਵੱਲੋਂ ਸੂਬਾ ਤੇ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਆੜ੍ਹਤੀ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਮਾਝਾ ਜੋਨ ਦੇ ਪ੍ਰਧਾਨ ਨਰਿੰਦਰ ਬਹਿਲ ਦੀ ਅਗਵਾਈ ਹੇਠ ਹੋਈ, ਜਿਸ 'ਚ ਉਚੇਚੇ ਤੌਰ 'ਤੇ ਪੰਜਾਬ ਆੜਤੀ ਐਸੋਸੀਏਸ਼ਨ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ, ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਸੂਬਾ ਜਨਰਲ ਸਕੱਤਰ ਰਜਿੰਦਰ ਕੁਮਾਰ ਅਰੋੜਾ, ਪੁਨੀਤ ਜੈਨ, ਰਣਜੀਤ ਔਜਲਾ, ਅਰਵਿੰਦਰ ਪਾਲ ਸਿੰਘ ਵਿੱਕੀ, ਅਵਿਨਾਸ਼ਪ੍ਰੀਤ ਸਿੰਘ, ਕੁਲਵੰਤ ਰਾਏ, ਦਿਲਬਾਗ ਸਿੰਘ, ਬਲਜੀਤ ਸਿੰਘ ਫਾਜ਼ਿਲਕਾ, ਸੰਜੀਵ ਕੁਮਾਰ ਰਾਏਕੋਟ, ਪਿ੍ਥੀਪਾਲ ਸਿੰਘ, ਕੁਲਵੰਤ ਸਿੰਘ ਖੰਨਾ ਮੰਡੀ, ਗੌਰਵ ਧੰਮਣ ਸਕੱਤਰ ਪੰਜਾਬ ਨੇ ਸ਼ਮੂਲੀਅਤ ਕਰਦਿਆ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਨਰਿੰਦਰ ਬਹਿਲ ਨੂੰ ਮਾਝੇ ਜ਼ੋਨ ਦੀਆਂ ਮੰਡੀਆਂ ਦਾ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ ਸ਼ਰਨਜੀਤ ਸਿੰਘ ਭੋਜੀਆਂ, ਵਰਿੰਦਰ ਕੁਮਾਰ ਸਰਪੰਚ, ਸ਼ੇਰ ਸਿੰਘ ਸਾਰੰਗੜਾ, ਜਸਕਰਨ ਮਜੀਠਾ, ਭੁਪਿੰਦਰ ਸਿੰਘ ਮੁੱਧ, ਭਗਵੰਤ ਸਿੰਘ ਭਾਗਾ, ਅਵਤਾਰ ਸਿੰਘ ਮਹਿਤਾ, ਜਤਿੰਦਰ ਸਿੰਘ ਲੱਧਾ ਨੂੰ ਸੂਬਾ ਮੀਤ ਪ੍ਰਧਾਨ, ਦਿਲਬਾਗ ਸਿੰਘ ਕੜਿਆਲ ਅਤੇ ਲਖਵਿੰਦਰ ਸਿੰਘ ਲੱਖਾ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ | ਇਸ ਮੌਕੇ ਨਰਿੰਦਰ ਬਹਿਲ ਨੂੰ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਅਤੇ ਉਨ੍ਹਾਂ ਦੇ ਲਾਭ ਸਿੰਘ ਟਾਹਲੀ ਸਾਹਿਬ, ਜਰਨੈਲ ਸਿੰਘ ਬਾਸਰਕੇ ਗਿੱਲਾਂ, ਸੁਖਦੇਵ ਸਿੰਘ ਮਹਿਤਾ, ਰਾਜਪਾਲ ਸਿੰਘ ਚੱਕ ਸਿਕੰਦਰ, ਪ੍ਰੀਤਇੰਦਰ ਸਿੰਘ, ਸਤਬੀਰ ਸਿੰਘ ਅਜਨਾਲਾ, ਸ਼ੇਰ ਸਿੰਘ ਸੰਧੂ ਮਾਨਾਂਵਾਲਾ, ਜੋਗਿੰਦਰ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਜਗਮੋਹਨ ਸਿੰਘ ਭੀਲੋਵਾਲ, ਜੋਧ ਸਿੰਘ ਭਕਨਾ, ਲਖਵਿੰਦਰ ਸਿੰਘ ਜਸਰਾਉਰ, ਸੁਖਰਾਜ ਸਿੰਘ ਖਾਲੜਾ, ਸੁਰਿੰਦਰ ਕੁਮਾਰ, ਕਵਲਪ੍ਰੀਤ ਸਿੰਘ ਰਈਆ, ਹਰਜੀਤ ਸਿੰਘ ਸੰਗਤਪੁਰਾ, ਰਾਜਪਾਲ ਸਿੰਘ ਖਤਰਾਏ ਕਲਾਂ, ਸਤਪਾਲ ਸਿੰਘ ਮੀਰਾਂਕੋਟ, ਕੁਲਬੀਰ ਸਿੰਘ ਮਿੰਟੂ ਝੰਜੋਟੀ, ਦਿਲਬਾਗ ਸਿੰਘ ਓਠੀਆਂ, ਅਨੂਪ ਸਿੰਘ ਸੰਧੂ ਮਜੀਠਾ, ਸੁਰਜੀਤ ਸਿੰਘ ਕੰਗ ਜੰਡਿਆਲਾ, ਰਮਨ ਕੁਮਾਰ ਬੱਸੀ ਟਾਂਗਰਾ, ਗੌਰਵਦੀਪ ਸਿੰਘ ਚਮਿਆਰੀ, ਮਨਜੀਤ ਸਿੰਘ ਸਰਪੰਚ ਚਮਿਆਰੀ, ਜਸਬੀਰ ਸਿੰਘ ਢੋਟੀਆਂ, ਕੁਲਦੀਪ ਸਿੰਘ ਢਿੱਲੋਂ ਕੋਟ, ਸੁਖਵੰਤ ਸਿੰਘ ਕੰਗ, ਕੁਲਵੰਤ ਸਿੰਘ ਫਤਿਹਗੜ੍ਹ ਚੂੜੀਆਂ, ਬਲਰਾਜ ਸਿੰਘ ਸੁਧਾਰ, ਵਿਨੇ ਮਲਹੋਤਰਾ, ਬੂਟਾ ਸਿੰਘ, ਤਸਬੀਰ ਸਿੰਘ, ਸ਼ਾਮ ਸਿੰਘ ਕੋਟ ਝਬਾਲ, ਅਮਰੀਕ ਸਿੰਘ ਗਿੱਲ ਨੌਸ਼ਹਿਰਾ, ਮੇਜਰ ਸਿੰਘ ਭੋਏਵਾਲੀ, ਨਿਸ਼ਾਨ ਸਿੰਘ ਭਕਨਾ, ਗੁਰਮੁਖ ਸਿੰਘ, ਰਵਿੰਦਰ ਸਿੰਘ ਘੁਮਾਣ, ਹੀਰਾ ਸਿੰਘ ਬਾਸਰਕੇ, ਕੋਮਲ ਸਿੰਘ ਰਈਆ, ਸਿਮਰਨ ਸਿੰਘ, ਗੁਰਮੁਖ ਸਿੰਘ, ਬਲਜਿੰਦਰ ਸਿੰਘ ਕੁੱਕੜਾਂਵਾਲਾ, ਜਤਿੰਦਰ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਦੀ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਨਰਿੰਦਰ ਬਹਿਲ ਨੇ ਕਿਹਾ ਕਿ ਉਹ ਆੜਤੀਆਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਵਚਨਬੱਧਤਾ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ | ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਹਮੇਸ਼ਾ ਆਪਣੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਆੜ੍ਹਤੀਆਂ ਦੇ ਮੰਚ ਦਾ ਦੁਰਪ੍ਰਯੋਗ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਅਤੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਆੜ੍ਹਤੀਆਂ ਦੀ ਹਰੇਕ ਮੰਗ ਲਈ ਸਾਰਥਕ ਸੰਘਰਸ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਹਾਲਤ 'ਚ ਮਿਲੀ ਲਾਸ਼ ਦੀ ਹੋਈ ਸ਼ਨਾਖਤ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸਕੂਲ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ <br/>
Ad Position 24