10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਣਜੀਤ ਪੰਜਾਬੀ ਸਾਹਿਤ ਸਭਾ ਨੇ ਕਰਵਾਇਆ ਇਨਾਮ ਵੰਡ ਸਮਾਰੋਹ ਅਤੇ ਕਵੀ ਦਰਬਾਰ <br/>

Ad Position 21
No active advertisement
ਅਜੀਤ ਡੈਸਕ 06-04-2026
ਅੰਮਿ੍ਤਸਰ/ਰਾਜਾਸਾਂਸੀ 5 ਅਪ੍ਰੈਲ (ਹਰਮਿੰਦਰ ਸਿੰਘ, ਹਰਦੀਪ ਸਿੰਘ ਖੀਵਾ)-ਰਣਜੀਤ ਪੰਜਾਬੀ ਸਾਹਿਤ ਸਭਾ ਅੰਮਿ੍ਤਸਰ ਵਲੋਂ ਵਿਸਾਖੀ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ, ਜਿਸ ਦੀ ਪ੍ਰਧਾਨਗੀ ਡਾ. ਧਰਮ ਸਿੰਘ, ਡਾ. ਹੀਰਾ ਸਿੰਘ, ਸਤਬੀਰ ਸਿੰਘ, ਅਰਵਿੰਦਰ ਸਿੰਘ ਭੱਟੀ, ਸੁਰਿੰਦਰ ਫਰਿਸ਼ਤਾ ਤੇ ਰਣਜੀਤ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪਿ੍ੰ: ਡਾ: ਗਿਆਨ ਸਿੰਘ ਘਈ ਨੇ ਸਾਂਝੇ ਰੂਪ ਵਿਚ ਕੀਤੀ | ਸਨਮਾਨ ਸਮਾਰੋਹ 'ਚ ਪ੍ਰੋ: ਬਲਬੀਰ ਕੌਰ ਰਾਏਕੋਟੀ ਨੂੰ 'ਭਗਤ ਪੂਰਨ ਸਿੰਘ ਪੁਰਸਕਾਰ', ਡਾ: ਹਰਮੀਤ ਕੌਰ ਮੀਤ ਨੂੰ 'ਮਾਈ ਭਾਗੋ ਪੁਰਸਕਾਰ', ਹਰਭਜਨ ਸਿੰਘ ਨਾਹਲ ਨੂੰ 'ਗਿਆਨ ਸਿੰਘ ਕੰਵਲ ਪੁਰਸਕਾਰ', ਗਾਇਕ ਸੁਖਵੰਤ ਚੇਤਨਪੁਰੀ ਨੂੰ 'ਬਲਵੰਤ ਸਿੰਘ ਤੇਗ ਪੁਰਸਕਾਰ, ਡਾ: ਜਸਵਿੰਦਰ ਕੌਰ ਨੂੰ 'ਅੰਮਿ੍ਤਾ ਪ੍ਰੀਤਮ ਪੁਰਸਕਾਰ', ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੂੰ 'ਹਰਭਜਨ ਸਿੰਘ ਜੱਬਲ ਪੁਰਸਕਾਰ', ਬਲਬੀਰ ਸਿੰਘ ਲਹਿਰੀ ਨੂੰ 'ਹਰਬੰਸ ਸਿੰਘ ਨਾਗੀ ਪੁਰਸਕਾਰ' ਅਤੇ ਕਵੀ ਮੁਖਤਾਰ ਸਿੰਘ ਗਿੱਲ ਨੂੰ 'ਲਾਲਾ ਧਨੀ ਰਾਮ ਚਾਤਰਿਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਦੌਰਾਨ ਕਹਾਣੀਕਾਰ ਦੀਪ ਦਵਿੰਦਰ ਸਿੰਘ, ਸਤਬੀਰ ਸਿੰਘ, ਦਲਬੀਰ ਸਿੰਘ ਅਤੇ ਦਰਸ਼ਨ ਕੌਰ ਨਾਗੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ | ਮੰਚ ਦਾ ਸੰਚਾਲਨ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਵਲੋਂ ਕੀਤਾ | ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਦਲਬੀਰ ਸਿੰਘ ਰਿਆੜ, ਹਰਭਜਨ ਸਿੰਘ ਨਾਹਲ, ਸੁਖਦੇਵ ਸਿੰਘ ਆਸ਼ੀ, ਐੱਸ. ਪਰਸ਼ੋਤਮ, ਪਿ੍ੰ. ਸੁਰਿੰਦਰ ਮੋਹਨ, ਗੁਰਦੀਪ ਸਿੰਘ ਉਜਾਲਾ, ਅਵਤਾਰ ਸਿੰਘ ਖਾਲਸਾ, ਬਲਬੀਰ ਸਿੰਘ ਲਹਿਰੀ, ਸੁਖਵੰਤ ਚੇਤਨਪੁਰੀ, ਮੁਖਤਾਰ ਸਿੰਘ ਗਿੱਲ, ਪਿ੍ੰ. ਰਘਬੀਰ ਸਿੰਘ ਸੋਹਲ, ਜਗਦੀਸ਼ ਸਿੰਘ ਬਮਰਾਹ, ਇਤਿਹਾਸਕਾਰ ਏ.ਐੱਸ. ਦਲੇਰ, ਕੁਲਦੀਪ ਸਿੰਘ ਦਰਾਜਕੇ, ਸਿਫ਼ਰ ਸਤਬੀਰ ਸਿੰਘ, ਡਾ. ਹਰਮੀਤ ਕੌਰ ਮੀਤ, ਹਰਿਜੀਉ ਸਿੰਘ, ਡਾ. ਜਸਵਿੰਦਰ ਕੌਰ, ਕੁਲਵੰਤ ਸਿੰਘ ਕੰਤ, ਬਲਬੀਰ ਸਿੰਘ ਬੇਲੀ, ਜਸਵਿੰਦਰ ਸਿੰਘ ਢਿੱਲੋਂ, ਜਸਵੰਤ ਧਾਪ, ਕਾਮਰੇਡ ਟਹਿਲ ਸਿੰਘ ਚੇਤਨਪੁਰਾ, ਦਵਿੰਦਰ ਸਿੰਘ ਭੋਲਾ, ਸਾਹਿਬਾ ਜੀਟਨ ਕੌਰ, ਮਰਕਸ ਪਾਲ ਗੁਮਟਾਲਾ, ਗੁਰਜੀਤ ਕੌਰ ਅਜਨਾਲਾ, ਮੱਖਣ ਭੈਣੀ ਵਾਲਾ, ਸਤਿੰਦਰ ਸਿੰਘ ਓਠੀ, ਦੁਖ ਭੰਜਨ ਸਿੰਘ ਰੰਧਾਵਾ, ਅਮਾਨਤ ਵੀਰ ਸਿੰਘ, ਰਾਜਕੁਮਾਰ ਚੌੜਾ ਬਾਜ਼ਾਰ, ਬਲਜੀਤ ਗਰੋਵਰ, ਮੰਗਲਜੀਤ ਆਦਿ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ | ਇਸ ਮੌਕੇ ਸਲਵਿੰਦਰ ਸਿੰਘ, ਹਰਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਤੇਗ, ਖਜਾਨਚੀ ਅਮਰਜੀਤ ਕੌਰ, ਸਕੱਤਰ ਡਾ: ਬਲਜੀਤ ਕੌਰ, ਵਜੀਰ ਸਿੰਘ ਰੰਧਾਵਾ, ਡਾ. ਬਲਜੀਤ ਕੌਰ, ਅਮਰਜੀਤ ਸਿੰਘ ਚੇਤਨਪੁਰਾ ਸਾਬਕਾ ਸਰਪੰਚ, ਡਾ. ਕੁਲਦੀਪ ਸਿੰਘ ਢਿੱਲੋਂ, ਕਰਨਲ ਹਰਜੀਤ ਸਿੰਘ ਗਰੋਵਰ, ਮਨਦੀਪ ਘਈ ਅਤੇ ਸ਼ਖ਼ਸੀਅਤਾਂ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ |

Ad Position 22
No active advertisement
ਪਿਛਲੀ ਖ਼ਬਰ ਇਕੱਲੀ ਬੀਬੀ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਦੀ ਆਗਿਆ ਨਾ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਕਰੇ ਸ਼੍... ਅਗਲੀ ਖ਼ਬਰ ਪ੍ਰੀਤਇੰਦਰ ਸਿੰਘ ਕਲੇਰ ਬਣੇ ਸਭ ਤੋਂ ਛੋਟੀ ਉਮਰ ਦੇ ਪੰਜਾਬ ਆੜਤੀ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੇ ਸੀਨੀਅਰ ਮੀਤ ਪ੍ਰਧ...
Ad Position 24