10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਈਸਟਰ 'ਤੇ ਰਿੰਕੂ ਨਰੂਲਾ ਨੇ ਚਰਚ 'ਚ ਭਰੀ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 06-04-2026
ਅੰਮਿ੍ਤਸਰ, 5 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਹਲਕਾ ਦੱਖਣੀ ਦੇ ਵਾਰਡ ਨੰਬਰ 50 'ਚ ਸਥਿਤ ਚਰਚ 'ਚ ਈਸਟਰ ਡੇ ਮੌਕੇ ਕਾਂਗਰਸ ਹਲਕਾ ਦੱਖਣੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ ਨੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਸੰਗਤ ਨਾਲ ਇਸ ਖੁਸ਼ੀ ਦੇ ਦਿਨ ਨੂੰ ਸਾਂਝਾ ਕੀਤਾ | ਇਸ ਦੌਰਾਨ ਜਗਦੀਪ ਸਿੰਘ ਰਿੰਕੂ ਨਰੂਲਾ ਨੇ ਏ. ਆਈ. ਸੀ. ਐੱਸ. ਐੱਮ. ਦੇ ਚੇਅਰਮੈਨ ਜਸਪਾਲ ਮਸੀਹ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਈਸਟਰ ਪਿਆਰ, ਆਸ ਤੇ ਨਵੇਂ ਜੀਵਨ ਦਾ ਸੰਦੇਸ਼ ਦਿੰਦਾ ਹੈ, ਜੋ ਸਮਾਜ ਵਿਚ ਇਕਤਾ ਅਤੇ ਭਰਾਤ੍ਰੀਭਾਵ ਨੂੰ ਮਜ਼ਬੂਤ ਕਰਦਾ ਹੈ | ਇਸ ਮੌਕੇ ਚਰਚ ਦੇ ਮੁੱਖ ਸੇਵਾਦਾਰ ਸੰਨੀ ਪ੍ਰਧਾਨ ਵੀ ਹਾਜ਼ਰ ਸਨ | ਚਰਚ 'ਚ ਸ਼ਰਧਾਲੂਆਂ ਦੀ ਮੌਜੂਦਗੀ ਦੌਰਾਨ ਮਾਹੌਲ ਭਗਤੀ, ਸ਼ਰਧਾ ਤੇ ਉਤਸ਼ਾਹ ਨਾਲ ਭਰਪੂਰ ਨਜ਼ਰ ਆਇਆ | ਇਸ ਮੌਕੇ ਜਗਦੀਪ ਸਿੰਘ ਰਿੰਕੂ ਨਰੂਲਾ ਨੇ ਸਾਰੇ ਲੋਕਾਂ ਨੂੰ ਈਸਟਰ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਪਿਆਰ, ਸੇਵਾ ਅਤੇ ਮਨੁੱਖਤਾ ਦੇ ਰਸਤੇ 'ਤੇ ਤੁਰਨਾ ਚਾਹੀਦਾ ਹੈ ਅਤੇ ਸਮਾਜ ਵਿਚ ਸਾਂਝ, ਸਦਭਾਵਨਾ ਅਤੇ ਇਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਦੋ ਦਿਨਾਂ ਟੈਕਨਾਲੋਜੀ ਮੇਲਾ 2026 ਕਰਵਾਇਆ ਅਗਲੀ ਖ਼ਬਰ ਇਕੱਲੀ ਬੀਬੀ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਦੀ ਆਗਿਆ ਨਾ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਕਰੇ ਸ਼੍...
Ad Position 24