ਅੰਮਿ੍ਤਸਰ, 5 ਅਪ੍ਰੈਲ (ਹਰਮਿੰਦਰ ਸਿੰਘ)-ਖਾਲਸਾ ਕਾਲਜ ਆਫ਼ ਲਾਅ ਵਿਖੇ ਗਿਆਰਾਂ ਕਿ੍ਮੀਨਲ ਮੂਟ ਕੋਰਟਾਂ ਦਾ ਲਗਾਈਆਂ ਗਈਆਂ | ਕਾਲਜ ਦੇ ਡਾਇਰੈਕਟਰ-ਕਮ-ਪਿ੍ੰਸੀਪਲ ਪ੍ਰੋ: ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰਵਾਏ ਉਕਤ ਪ੍ਰੋਗਰਾਮ ਦੀ ਪ੍ਰਧਾਨਗੀ ਅਨਿਲ ਸ਼ਰਮਾ, ਸੰਦੀਪ ਕਪੂਰ, ਅਮਨਦੀਪ ਸ਼ਰਮਾ, ਵਿਭੋਰ ਤਨੇਜਾ, ਰਾਜੀਵ ਜੋਸ਼ੀ, ਸ਼ਸ਼ੀਵੀਰ ਸ਼ਰਮਾ, ਗੁਰਪ੍ਰੀਤ ਸਿੰਘ ਪਾਹਵਾ, ਸ਼ੇਰ ਸਿੰਘ ਸੋਢੀ, ਸੁਪ੍ਰੀਆ ਕੱਕੜ, ਰਜਨੀ ਸ਼ਰਮਾ ਅਤੇ ਸਦੀਪਕ ਸ਼ਰਮਾ, ਜ਼ਿਲ੍ਹਾ ਅਦਾਲਤ ਦੇ ਸੀਨੀਅਰ ਵਕੀਲਾਂ ਵਲੋਂ ਕੀਤੀ ਗਈ | ਇਸ ਸੰਬੰਧੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਕਤ ਮੂਟ ਕੋਰਟਾਂ 'ਚ ਬੀ. ਏ. ਐੱਲ. ਐੱਲ. ਬੀ. (ਐੱਫ. ਵਾਈ. ਆਈ. ਸੀ.) 10ਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 6 ਟੀਮਾਂ, ਬੀ. ਕਾਮ. ਐੱਲ. ਐੱਲ. ਬੀ. (ਐੱਫ. ਵਾਈ. ਆਈ. ਸੀ.) 10ਵੇਂ ਸਮੈਸਟਰ ਦੀਆਂ 3 ਟੀਮਾਂ ਤੇ ਐੱਲ. ਐੱਲ. ਬੀ. (ਟੀ. ਵਾਈ. ਸੀ.) ਸਮੈਸਟਰ 6ਵੇਂ ਦੀਆਂ 2 ਟੀਮਾਂ ਨੇ ਭਾਗ ਲਿਆ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਕਤਲ, ਐੱਨ. ਡੀ. ਪੀ. ਐੱਸ., ਭਿ੍ਸ਼ਟਾਚਾਰ, ਅਗਵਾ, ਡਿਜੀਟਲ ਧੋਖਾਧੜੀ ਆਦਿ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਕੇਸ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੇ ਕੇਸਾਂ ਦੀ ਤਿਆਰੀ ਪ੍ਰੈਕਟਿਕਲ ਟ੍ਰੇਨਿੰਗ ਕੋਆਰਡੀਨੇਟਰ ਅਤੇ ਐਸੋਸੀਏਟ ਪ੍ਰੋਫੈਸਰ ਡਾ. ਸੀਮਾ ਰਾਣੀ ਤੋਂ ਇਲਾਵਾ ਡਾ. ਪੂਰਨਿਮਾ ਖੰਨਾ, ਡਾ. ਦਿਵਿਆ ਸ਼ਰਮਾ, ਡਾ: ਮੋਹਿਤ ਸੈਣੀ, ਡਾ: ਰੇਣੂ ਸੈਣੀ, ਡਾ: ਪਵਨਦੀਪ ਕੌਰ, ਡਾ: ਗੁਰਜਿੰਦਰ ਕੌਰ, ਡਾ: ਅਨੀਤਾ ਸ਼ਰਮਾ, ਡਾ: ਹਰਜੋਤ ਕੌਰ, ਪ੍ਰੋ: ਉਤਕਰਸ਼ ਸੇਠ, ਪ੍ਰੋ: ਜਸਦੀਪ ਸਿੰਘ ਤੇ ਪ੍ਰੋ. ਹੇਮਾ ਸਿੰਘ ਦੀ ਅਗਵਾਈ ਹੇਠ ਕੀਤੀ | ਇਸ ਮੌਕੇ ਉਕਤ ਪ੍ਰੀਜ਼ਾਈਡਿੰਗ ਅਫਸਰਾਂ ਨੇ ਵਿਦਿਆਰਥੀਆਂ ਵਲੋਂ ਮੂਲ ਸਮੱਸਿਆਵਾਂ ਦੀ ਤਿਆਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਦਾਲਤਾਂ 'ਚ ਅਸਲ ਅਭਿਆਸ 'ਚ ਹੋਣ 'ਤੇ ਕੇਸ ਤਿਆਰ ਕਰਨ 'ਚ ਸਖ਼ਤ ਮਿਹਨਤ ਕਰਨ ਲਈ ਮਾਰਗਦਰਸ਼ਨ ਕੀਤਾ | ਇਸ ਮੌਕੇ ਡਾ: ਗੁਨੀਸ਼ਾ ਸਲੂਜਾ, ਡਾ: ਰਸ਼ਿਮਾ ਚੰਗੋਤਰਾ, ਪ੍ਰੋ: ਪ੍ਰਤਿਭਾ ਗਿੱਲ, ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਜਸਪਿੰਦਰ ਕੌਰ, ਪ੍ਰੋ: ਮਨਸੀਰਤ ਕੌਰ, ਪ੍ਰੋ: ਪ੍ਰੇਰਨਾ, ਪ੍ਰੋ: ਪਲਵਿੰਦਰ ਕੌਰ ਆਦਿ ਹਾਜ਼ਰ ਸਨ |