ਅੰਮਿ੍ਤਸਰ, 6 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਰੇਲਗੱਡੀ ਅੱਗੇ ਛਾਲ ਮਾਰ ਕੇ ਇਕ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ | ਜਾਣਕਾਰੀ ਮੁਤਾਬਕ ਅੰਮਿ੍ਤਸਰ-ਮਾਨਾਂਵਾਲਾ ਰੇਲਵੇ ਲਾਈਨ 'ਤੇ ਜਲੰਧਰ ਤੋਂ ਅੰਮਿ੍ਤਸਰ ਆ ਰਹੀ ਪੈਸੰਜਰ ਰੇਲਗੱਡੀ ਦੇ ਅੱਗੇ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ | ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਕੋਲੋਂ ਉਸਦੀ ਪਛਾਣ ਸੰਬੰਧੀ ਕੋਈ ਦਸਤਾਵੇਜ ਨਹੀਂ ਮਿਲਿਆ ਹੈ, ਇਸ ਲਈ ਜੀ. ਆਰ. ਪੀ. ਵਲੋਂ 72 ਘੰਟਿਆਂ ਲਈ ਉਸਦੀ ਲਾਸ਼ ਨੂੰ ਜੀ. ਆਰ. ਪੀ. ਮੁਰਦਾਘਰ 'ਚ ਰੱਖਿਆ ਗਿਆ ਹੈ |