07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

'ਕੋਹ ਨਾ ਚੱਲੀ ਬਾਬਾ ਮੈਂ ਤਿਹਾਈ' ਵਾਲਾ ਕੰਮ ਹੋਇਆ ਦੋਬੁਰਜੀ ਦੇ ਫਲਾਈ ਓਵਰ ਨਾਲ <br/>

Ad Position 21
No active advertisement
ਅਜੀਤ ਡੈਸਕ 07-04-2026
ਮਾਨਾਂਵਾਲਾ, 6 ਅਪ੍ਰੈਲ (ਗੁਰਦੀਪ ਸਿੰਘ ਨਾਗੀ)-'ਕੋਹ ਨਾ ਚੱਲੀ ਬਾਬਾ ਮੈਂ ਤਿਹਾਈ' ਵਾਲਾ ਕੰਮ ਹੋਇਆ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬਣੇ ਫਲਾਈ ਓਵਰ ਨਾਲ | ਅੰਮਿ੍ਤਸਰ ਦੇ ਗੋਲਡਨ ਗੇਟ ਤੋਂ ਪਹਿਲਾਂ ਬਣਿਆ ਦੋਬੁਰਜੀ ਦਾ ਕਰਮਾ ਮਾਰਿਆ ਫਲਾਈਓਵਰ, ਜੋ ਜਲਦੀ ਥੱਕ ਜਾਂਦਾ ਤੇ ਬਾਹਵਾਂ ਖੜ੍ਹੀਆਂ ਕਰ ਲੈਂਦਾ ਤੇ ਇੰਝ ਜਾਪਦਾ ਹੈ ਜਿਵੇਂ ਕਹਿੰਦਾ ਹੋਵੇ, 'ਮੇਰੀ ਬੱਸ ਹੋ ਗਈ ਜੇ, ਮੇਰੇ ਉੱਤੋਂ ਆਵਜਾਈ ਬੰਦ ਕਰ ਦਿਓ' | ਜਿਕਰਯੋਗ ਹੈ ਕਿ 2 ਅਪ੍ਰੈਲ ਨੂੰ ਅਚਾਨਕ ਦੋਬੁਰਜੀ ਦਾ ਫਲਾਈ ਓਵਰ ਬੈਠ ਗਿਆ ਤੇ ਅੰਮਿ੍ਤਸਰ ਤੋਂ ਜਲੰਧਰ ਜਾਣ ਵਾਲੀ ਸੜਕ ਨੂੰ ਮੁੰਕਮਲ ਤੌਰ 'ਤੇ ਬੰਦ ਕਰਕੇ ਸਮੁੱਚੀ ਆਵਾਜਾਈ ਨੂੰ ਦੋਬੁਰਜੀ ਦੀ ਸਰਵਿਸ ਲੇਨ 'ਤੇ ਡਾਇਵਰਟ ਕਰ ਦਿੱਤਾ ਗਿਆ ਸੀ, ਜਿਸ ਨਾਲ ਇਕ ਵਾਰ ਫੇਰ ਦੋਬੁਰਜੀ ਵਿਚ ਆਵਾਜਾਈ ਜਾਮ ਹੋ ਕੇ ਲੰਘਦੀ ਰਹੀ | ਫਲਾਈ ਓਵਰ ਦੇ ਵਿਚ ਡੂੰਘਾ ਖੱਡਾ ਪੈਣ ਦੀ ਸੂਚਨਾ ਮਿਲਣ 'ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਮੁਲਾਜਮ ਮੌਕੇ 'ਤੇ ਪਹੁੰਚੇ ਤੇ ਫਲਾਈ ਓਵਰ ਦੀ ਮੁਰੰਮਤ ਤੇਜੀ ਨਾਲ ਸ਼ੁਰੂ ਕਰਵਾਈ ਅਤੇ ਮੁਰੰਮਤ ਦਾ ਕੰਮ ਮੁਕੰਮਲ ਹੋਣ ਮਗਰੋਂ ਫਲਾਈ ਓਵਰ ਦੀ ਆਜਾਵਾਈ ਮੁੜ ਚਾਲੂ ਕਰ ਦਿੱਤੀ ਪਰ ਅੱਜ ਸਵੇਰੇ ਫੇਰ ਰੇਤਾ ਨਾਲ ਭਰਿਆ ਟਿੱਪਰ ਫਲਾਈ ਓਵਰ ਵਿਚ ਧੱਸ ਗਿਆ | ਅੰਮਿ੍ਤਸਰ ਵਲੋਂ ਜਲੰਧਰ ਵੱਲ ਜਾ ਰਹੇ ਰੇਤਾ ਨਾਲ ਭਰੇ ਟਿੱਪਰ ਦੇ ਪਿਛਲੇ ਚੱਕੇ ਕਰੀਬ ਦੋ-ਦੋ ਫੁੱਟ ਫਲਾਈ ਓਵਰ ਵਿਚਕਾਰ ਧੱਸ ਗਏ, ਜਿਸ ਨੂੰ ਕੱਢਣ ਲਈ ਉਸੇ ਕੰਪਨੀ ਦੇ ਕਰੈਸ਼ਰ ਨਾਲ ਭਰੇ ਟਿੱਪਰਾਂ ਨੇ ਸੰਗਲ ਆਦਿ ਪਾ ਕੇ ਧੱਸ ਚੁੱਕੇ ਟਿੱਪਰ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ ਅਖੀਰ ਟਿੱਪਰ ਨੂੰ ਸੜਕ ਵਿਚਕਾਰ ਹੀ ਖਾਲੀ ਕਰਨਾ ਪਿਆ ਅਤੇ ਟਿੱਪਰ ਨੂੰ ਸੜਕ ਵਿਚੋਂ ਬਾਹਰ ਕੱਢਣ ਮਗਰੋਂ ਦੁਬਾਰਾ ਜੇ. ਸੀ. ਬੀ. ਦੀ ਮਦਦ ਨਾਲ ਰੇਤਾ ਟਿੱਪਰ ਵਿਚ ਭਰਿਆ ਗਿਆ ਤੇ ਉਸ ਤੋਂ ਬਾਅਦ ਇਹ ਟਿੱਪਰ ਆਪਣੀ ਮੰਜਿਲ ਵੱਲ ਰਵਾਨਾ ਹੋਇਆ | ਟਿੱਪਰ ਦੇ ਬਾਹਰ ਕੱਢਣ ਮਗਰੋਂ ਫਿਰ ਫਲਾਈਓਵਰ ਨੂੰ ਮੁਰੰਮਤ ਕਰਨਾ ਦਾ ਸਿਲਸਿਲਾ ਮੁੜ ਆਰੰਭਿਆ ਗਿਆ | ਇਥੇ ਦੱਸਣਯੋਗ ਹੈ ਕਿ ਲੱਗਭਗ ਡੇਢ ਕੁ ਸਾਲ ਪਹਿਲਾਂ ਹੀ ਅੰਮਿ੍ਤਸਰ-ਜਲੰਧਰ ਜੀ.ਟੀ.ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬਣਾਇਆ ਗਿਆ ਇਹ ਫਲਾਈਓਵਰ ਚਾਲੂ ਕੀਤਾ ਗਿਆ ਸੀ ਪਰ ਸਾਲਾ ਬੱਧੀ ਚੱਲਣ ਦੀ ਆਸ ਦੇ ਉਲਟ ਇਹ ਪੁੱਲ 'ਕੋਹ ਨਾ ਚਲੀ ਬਾਬਾ ਮੈਂ ਤਿਹਾਈ' ਵਾਂਗ ਜਲਦੀ ਥੱਕ ਜਾਂਦਾ ਹੈ ਅਤੇ ਜਵਾਬ ਜਿਹਾ ਦੇ ਦੇਂਦਾ, ਜੋ ਕਿ ਵੱਡੀ ਜਾਂਚ ਦਾ ਵਿਸ਼ਾ ਹੈ, ਕਿਉਂਕਿ ਦੋਬੁਰਜੀ ਵਿਖੇ ਫਲਾਈ ਓਵਰ ਬਣਨ ਨਾਲ ਅੰਮਿ੍ਤਸਰ ਨੂੰ ਆਉਣ ਤੇ ਅੰਮਿ੍ਤਸਰ ਤੋਂ ਜਾਣ ਵਾਲੇ ਲੱਖਾਂ ਲੋਕਾਂ (ਸ਼ਰਧਾਲੂਆਂ) ਨੂੰ ਨਿੱਤ ਦੀਆਂ ਪ੍ਰੇਸ਼ਾਨੀਆਂ ਤੇ ਘੰਟਿਆਂ ਬੱਧੀ ਜਾਮ ਤੋਂ ਨਿਜਾਤ ਮਿਲੀ ਸੀ ਪਰ ਦੋਬੁਰਜੀ ਦਾ ਇਹ ਫਲਾਈ ਓਵਰ ਬਣਨ ਤੋਂ ਬਾਅਦ ਜਲਦੀ ਹੀ ਇਸ ਫਲਾਈ ਓਵਰ 'ਤੇ ਪਾਇਆ ਗਿਆ ਪ੍ਰੀਮਿਕਸ ਖਿੱਲਰ ਗਿਆ ਅਤੇ ਪੁੱਲ ਦੇ ਦੋਵੇਂ ਪਾਸੇ ਦੀਆਂ ਸੜਕਾਂ ਵਿਚ ਥਾਂ- ਥਾਂ 'ਤੇ ਟੋਏ ਪੈ ਗਏ ਅਤੇ ਪੁੱਲ ਨੂੰ ਕਦੇ ਸਜਿੱਓਾ ਤੇ ਕਦੇ ਖੱਬਿਓਾ ਬੰਦ ਕਰਕੇ ਮੁਰੰਮਤ ਕੀਤੀ ਜਾਂਦੀ ਰਹੀ ਅਤੇ ਜਿੰਨੀ ਵਾਰੀ ਮੁਰੰਮਤ ਕੀਤੀ ਜਾਂਦੀ ਤਾਂ ਓਨੀ ਵਾਰੀ ਆਜਾਜਾਈ ਵਿਚ ਵਿਘਨ ਪੈਂਦਾ ਤੇ ਇਨ੍ਹਾਂ ਖੱਡਿਆਂ ਕਰਕੇ ਅਨੇਕਾਂ ਹਾਦਸੇ ਵੀ ਵਾਪਰੇ | ਇਸ ਤੋਂ ਇਲਾਵਾ ਫਲਾਈ ਓਵਰ ਨੂੰ ਚਾਲੂ ਕਰਨ ਸਮੇਂ ਦੋਵੇਂ ਪਾਸੇ ਵਾਲੀਆਂ ਸੜਕਾਂ 'ਤੇ ਪਾਈ ਗਈ ਲੁਕ, ਜੋ ਫਿਰ ਕੁਝ ਦਿਨਾਂ ਬਾਅਦ ਹੀ ਪੁੱਟੀ ਗਈ ਤੇ ਇਕ ਵਾਰ ਨਹੀਂ ਬਲਕਿ ਕਈ ਵਾਰ ਸੜਕਾਂ 'ਤੇ ਪੈਂਚਰ ਲਾਏ ਗਏ, ਜੋ ਮਾਨਾਂਵਾਲਾ ਤੋਂ ਦੋਬੁਰਜੀ ਨੂੰ ਜਾਂਦਿਆਂ ਸਪਸ਼ੱਟ ਨਜ਼ਰ ਆਉਂਦੇ ਹਨ | ਦੋਬੁਰਜੀ ਤੋਂ ਮਾਨਾਂਵਾਲਾ ਤੱਕ ਫਲਾਈ ਓਵਰ ਸਮੇਤ ਬਣੀ ਸੜਕ ਦਾ ਪ੍ਰੀਮਿਕਸ ਉਖੜਿਆ ਹੀ ਰਹਿੰਦਾ ਹੈ ਅਤੇ ਸਾਰੀ ਸੜਕ ਦਾ ਵੀ ਇਕ ਲੈਵਲ ਵਿਚ ਨਹੀਂ ਹੈ, ਜਿਸ ਕਰਕੇ ਲੋਕਾਂ ਦੇ ਵਾਹਨ ਖੜ੍ਹਚ-ਖੜ੍ਹਚ ਕਰਕੇ ਵੱਜਦੇ ਹਨ, ਜਿਸ ਨਾਲ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ | ਹੁਣ ਇਹ ਫਲਾਈ ਓਵਰ ਕਦੋਂ ਆਮ ਵਾਂਗ ਚੱਲਦਾ ਹੈ, ਇਸ ਬਾਰੇ ਕਹਿਣਾ ਕਠਿਨ ਹੈ ਅਤੇ ਦੂਸਰਾ ਇਸ ਦੀ ਜਾਂਚ ਕਦੋਂ ਤੇ ਕਿਵੇਂ ਹੁੰਦੀ ਹੈ, ਇਹ ਵੇਖਣਾ ਅਜੇ ਬਾਕੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਮਾਮਲੇ 'ਚ ਨਵਾਂ ਮੋੜ <br/>
Ad Position 24