23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੁਖਮਨ ਬੇਕਸ ਐਂਡ ਟਰੇਨਿੰਗ ਇੰਸਟੀਚਿਊਟ ਵਿਸ਼ਵ ਪ੍ਰਸਿੱਧ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 09-04-2026
ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸੁਖਮਨ ਬੇਕਸ ਐਂਡ ਟਰੇਨਿੰਗ ਇੰਸਟੀਚਿਊਟ ਨੂੰ ਮਾਸਟਰ ਸ਼ੈਫ ਸੰਜੀਵ ਕਪੂਰ ਵਲੋਂ ਬੈਸਟ ਬੇਕਸ ਟ੍ਰੇਨਿੰਗ ਇੰਸਟੀਚਿਊਟ ਦੇ ਵਿਸ਼ਵ ਪ੍ਰਸਿੱਧ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਹੈੱਡ ਸ਼ੈਫ ਅਤੇ ਮੁੱਖ ਅਧਿਆਪਕ ਨਵਪ੍ਰੀਤ ਕੌਰ ਨੇ ਦੱਸਿਆ ਕਿ ਸੁਖਮਨ ਬੇਕਸ ਐਂਡ ਟਰੇਨਿੰਗ ਇੰਸਟੀਚਿਊਟ ਪਿਛਲੇ ਪੰਜ ਸਾਲਾਂ ਤੋਂ ਅੰਮਿ੍ਤਸਰ ਵਿਖੇ ਸਿਖਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਬੇਕਰੀ ਸਿੱਖਿਆ ਦੇ ਰਿਹਾ ਹੈ | ਨਵਪ੍ਰੀਤ ਕੌਰ ਦੱਸਿਆ ਕਿ ਭਾਵੇਂ ਉਨ੍ਹਾਂ ਬੀ. ਐੱਸ. ਸੀ., ਬੀ. ਐੱਡ. ਤੱਕ ਪੜ੍ਹਾਈ ਕੀਤੀ ਪਰ ਆਪਣੇ ਬਚਪਨ ਦੇ ਸ਼ੌਕ ਬੇਕਰੀ ਨੂੰ ਹੀ ਅੱਗੇ ਵਧਉਣ ਦਾ ਟੀਚਾ ਮਿੱਥਿਆ ਜਿਸ ਕਾਰਨ ਕਦੇ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਬਹੁਤ ਸਾਰੀਆਂ ਬੱਚੀਆਂ, ਔਰਤਾਂ ਸੁਖਮਨ ਬੇਕਸ ਕੋਲੋਂ ਸਿੱਖਿਆ ਲੈ ਕੇ ਆਪਣੇ ਘਰ ਤੋਂ ਹੀ ਹੋਮ ਬੇਕਸ ਦੇ ਤੌਰ 'ਤੇ ਬਹੁਤ ਵਧੀਆ ਆਮਦਨ ਕਮਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਜਿੰਦਗੀ ਖੁਸ਼ਹਾਲ ਹੋਈ ਹੈ | ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਸੁਖਮਨ ਬੇਕਸ ਦੀ ਉੱਚ ਕੁਆਲਿਟੀ ਅਤੇ ਪ੍ਰੈਕਟਿਕਲ ਟ੍ਰੇਨਿੰਗ ਨਾਲ ਬਹੁਤ ਸਾਰੇ ਸਫਲ ਵਿਦਿਆਰਥੀਆਂ ਦੇ ਕਾਰਨ ਵਿਸ਼ਵ ਪ੍ਰਸਿੱਧ ਮਾਸਟਰ ਸ਼ੈਫ ਸੰਜੀਵ ਕਪੂਰ ਨੇ ਨਵਪ੍ਰੀਤ ਕੌਰ ਹੈੱਡ ਸ਼ੈਫ ਅਤੇ ਮੁੱਖ ਅਧਿਆਪਕ ਸੁਖਮਨ ਬੇਕਸ ਨੂੰ ਦਿੱਲੀ ਵਿਖੇ ਬੈਸਟ ਬੇਕਰੀ ਟ੍ਰੇਨਿੰਗ ਇੰਸਟੀਚਿਊਟ ਦੇ ਵਿਸ਼ਵ ਪ੍ਰਸਿੱਧ ਐਵਾਰਡ ਨਾਲ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਡੀ.ਏ. ਸੰਬੰਧੀ ਹਾਈਕੋਰਟ ਦਾ ਫੈਸਲਾ ਸ਼ਲਾਘਾਯੋਗ, ਬਾਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ : ਕਰਮ... ਅਗਲੀ ਖ਼ਬਰ ਵਿਧਾਇਕ ਸੰਧੂ ਵਲੋਂ ਰਾਮ ਐਵੇਨਿਊ ਵਿਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ <br/>
Ad Position 24