23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕਾਂਗਰਸ ਪਾਰਟੀ ਦੇ ਪੱਕੇ ਸਿਪਾਹੀ ਹਾਂ ਤੇ ਨਾਲ ਚਟਾਨ ਵਾਂਗ ਖੜ੍ਹੇ ਹਾਂ-ਹਰਇਕਬਾਲ ਸਿੰਘ, ਸਰਪੰਚ ਮਨਜੀਤ ਕੌਰ <br/>

Ad Position 21
No active advertisement
ਅਜੀਤ ਡੈਸਕ 09-04-2026
ਰਾਜਾਸਾਂਸੀ, 8 ਅਪ੍ਰੈਲ (ਹਰਦੀਪ ਸਿੰਘ ਖੀਵਾ)—ਹਲਕਾ ਅਟਾਰੀ ਦੇ ਪਿੰਡ ਕੰਬੋਅ ਦੇ ਆਗੂ ਹਰਇਕਬਾਲ ਸਿੰਘ ਸੀਨੀਅਰ ਮੀਤ ਜ਼ਿਲ•ਾ ਅੰਮਿ੍ਤਸਰ ਦਿਹਾਤੀ ਕਾਂਗਰਸ ਕਮੇਟੀ ਤੇ ਸੂਬਾ ਜਨਰਲ ਸਕੱਤਰ ਕਿਸਾਨ ਵਿੰਗ ਕਾਂਗਰਸ ਕਮੇਟੀ ਤੇ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਮਨਜੀਤ ਕੌਰ ਸਮੇਤ ਪੰਚਾਇਤ ਨੇ ਟਕਸਾਲੀ ਕਾਂਗਰਸੀ ਆਗੂ ਹੋਣ ਦਾ ਆਪਣਾ ਪੱਖ ਪੇਸ਼ ਕੀਤਾ ਹੈ | ਉਨ•ਾਂ ਦੱਸਿਆ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਵਲੋਂ ਪਿੰਡ ਕੰਬੋਅ ਵਿਚ ਇਕ ਮੀਟਿੰਗ ਕੀਤੀ ਗਈ ਸੀ | ਪਿੰਡ ਵਾਸੀਆਂ ਦੇ ਕਹਿਣ 'ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਇਸ ਮੀਟਿੰਗ ਵਿਚ ਸ਼ਾਮਿਲ ਹੋਏ ਸਨ | ਇਸ ਦੌਰਾਨ ਆਪ ਦੇ ਹਲਕਾ ਵਿਧਾਇਕ ਵਲੋਂ ਉਨ•ਾਂ ਦਾ ਸਨਮਾਨ ਵੀ ਕੀਤਾ ਗਿਆ | ਉਨ•ਾਂ ਕਿਹਾ ਕਿ ਸਨਮਾਨ ਸਮੇਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਬਾਅਦ ਵਿਚ ਇਸ ਤਰ•ਾਂ ਪ੍ਰਚਾਰਿਤ ਕੀਤਾ ਗਿਆ ਕਿ ਜਿਵੇਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹੋਣ, ਜੋ ਕਿ ਸਰਾਸਰ ਗਲਤ ਹੈ | ਕਾਂਗਰਸੀ ਆਗੂ ਹਰਇਕਬਾਲ ਸਿੰਘ ਅਤੇ ਸਰਪੰਚ ਮਨਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਪੱਕੇ ਸਿਪਾਹੀ ਹਨ ਅਤੇ ਅੱਗੇ ਵੀ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜ•ੇ ਰਹਿਣਗੇ | ਇਸ ਮੌਕੇ ਕਾਂਗਰਸੀ ਆਂਗੂ ਪੰਚਾਇਤ ਦੇ ਨੁਮਾਇੰਦਿਆਂ ਤੇ ਮੁਹਤਬਰ ਕਾਂਗਰਸੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਚ ਖ਼ਾਲਸਾ ਸਾਜਨਾ ਦਿਵਸ ਸਮਾਗਮਾਂ ਮੌਕੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੀ ਮੌਕ ਡ... ਅਗਲੀ ਖ਼ਬਰ ਸਰਹੱਦੀ ਵਾੜ ਦਾ ਹੱਲ ਕਰਨ 'ਤੇ ਛੀਨਾ ਵਲੋਂ ਕੇਂਦਰ ਦੇ ਫੈਸਲੇ ਦਾ ਸਵਾਗਤ <br/>
Ad Position 24