ਰਾਜਾਸਾਂਸੀ, 9 ਅਪ੍ਰੈਲ (ਹਰਦੀਪ ਸਿੰਘ ਖੀਵਾ)-ਪਿੰਡ ਅਦਲੀਵਾਲਾ ਦੇ ਸਮਾਜ ਸੇਵਕ ਰਹੇ ਸਵ: ਚੰਨਣ ਸਿੰਘ ਤੇ ਹਰਜੀਤ ਕੌਰ ਦੀ ਯਾਦ ਨੂੰ ਸਮਰਪਿਤ ਸਮੁੱਚੇ ਪਿੰਡ, ਇਲਾਕਾ ਨਿਵਾਸੀ ਅਤੇ ਕੇ. ਵੀ. ਆਈ ਬਲੱਡ ਬੈਂਕ ਦੇ ਸਾਂਝੇ ਸਹਿਯੋਗ ਨਾਲ ਸਾਲਾਨਾ ਖ਼ੂਨਦਾਨ ਤੇ ਮੁਫਤ ਮੈਡੀਕਲ ਕੈਂਪ ਪਿੰਡ ਅਦਲੀਵਾਲਾ ਵਿਖੇ ਲਗਾਇਆ ਗਿਆ | ਇਸ ਸਬੰਧੀ ਕੈਂਪ ਦੀ ਦੇਖ ਰੇਖ ਕਰਨ ਵਾਲੇ ਪਿੰਡ ਦੇ ਨੌਜਵਾਨ ਕੁਲਬੀਰ ਸਿੰਘ ਵੜੈਚ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਲਗਾਏ ਗਏ ਕੈਂਪ 'ਚ ਖ਼ੂਨਦਾਨ ਕਰਨ ਵਾਲੇ ਦਾਨੀਆਂ ਵਲੋਂ 150 ਯੂਨਿਟ ਤੋਂ ਵਧੇਰੇ ਖ਼ੂਨ ਦਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੈਡੀਕਲ ਕੈਂਪ 'ਚ ਬੱਚਿਆਂ, ਹੱਡੀਆਂ ਤੇ ਹੋਰ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਖੂਨਦਾਨ ਦੇ ਦਾਨੀ ਸੱਜਣਾਂ ਤੋਂ ਇਲਾਵਾ ਸਮਰਥਨ ਦੇਣ ਵਾਲਿਆਂ ਕਾਮਰੇਡ ਸੁੱਚਾ ਸਿੰਘ ਅਜਨਾਲਾ, ਪਰਮਜੀਤ ਸਿੰਘ ਸੰਧੂ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮਿ੍ਤਸਰ-1, ਬਲਦੇਵ ਸਿੰਘ ਬੱਬੂ ਪ੍ਰਧਾਨ, ਬਲਦੇਵ ਸਿੰਘ ਸਰਪੰਚ, ਵਰਿੰਦਰਪਾਲ ਸਿੰਘ ਪੱਪੂ ਮਾਝਾ ਟਰਾਂਸਪੋਰਟ, ਜਗਜੀਤ ਸਿੰਘ ਖਹਿਰਾ, ਬਿਕਰਮਜੀਤ ਸਿੰਘ ਬਲੱਡ ਬੈਂਕ, ਗੁਰਬਾਗ ਸਿੰਘ ਡੱਲੇਕੇ, ਸੁਖਮਨਦੀਪ ਸਿੰਘ ਸੰਨੀ ਵੜੈਚ, ਹਰਿੰਦਰ ਸਿੰਘ ਸ਼ਾਹ, ਨਿੰਦਰ ਸਿੰਘ ਸ਼ਾਹ, ਸੱਤਾ ਸ਼ਾਹ, ਗੁਰਲਾਲ ਸ਼ਾਹ, ਅਨਮੋਲ ਵੜੈਚ, ਕੁਲਦੀਪ ਸਿੰਘ ਆੜਤੀ, ਗੁਰਲਾਲ ਸਿੰਘ, ਰਾਣਾ ਨੰਬਰਦਾਰ, ਹਰਪ੍ਰੀਤ ਸਿੰਘ , ਐਡਵੋਕੇਟ ਸੰਦੀਪ ਸਿੰਘ ਵੜੈਚ, ਪਸਤੋਲ ਸਿੰਘ, ਸਰਤਾਜ ਵੜੈਚ, ਅਮਰਜੀਤ ਸਿੰਘ ਮਗਲਾਨੀਕੋਟ, ਨਿਰਮਲ ਸਿੰਘ ਭਗਤ, ਬਲਦੇਵ ਸਿੰਘ ਨੰਬਰਦਾਰ, ਸਤਿੰਦਰ ਸਿੰਘ, ,ਮਨਜੀਤ ਸਿੰਘ, ਹੈਪੀ ਵੜੈਚ, ਮਾਸਟਰ ਹੀਰਾ ਸਿੰਘ, ਸੁੱਖ ਢਿੱਲੋ, ਹੈਰੀ ਢਿੱਲੋਂ ਆਦਿ ਹਾਜ਼ਰ ਸਨ |