20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

-ਮਾਮਲਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਖੂਨ ਖਰਾਬੇ ਦਾ - ਸਰਪੰਚ ਮਨਦੀਪ ਕੌਰ ਦੇ ਸਹੁਰੇ ਜਗੀਰ ਸਿੰਘ ਦੀ ਪੀ.ਜੀ.ਆਈ. ਵਿਖੇ ਹੋਈ ਮੌਤ <br/>

Ad Position 21
No active advertisement
ਅਜੀਤ ਡੈਸਕ 14-04-2026
ਬਾਬਾ ਬਕਾਲਾ ਸਾਹਿਬ, 13 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਸਮੇਂ ਪਿੰਡ ਠੱਠੀਆਂ ਦੀਆਂ ਦੋ ਧਿਰਾਂ ਦਰਮਿਆਨ ਹੋਈ ਗਹਿਗੱਚ ਲੜਾਈ ਹੋਈ ਉਪਰੰਤ ਹਸਪਤਾਲ ਵਿਚ ਹੀ ਵੱਢ ਟੁੱਕ ਕਰਨ ਦੀਆਂ ਵੀਡੀਓ ਵਾਇਰਿਲ ਹੋਣ ਉਪਰੰਤ ਪੁਲਿਸ ਨੇ ਪਿੰਡ ਠੱਠੀਆਂ ਦੀ ਸਰਪੰਚਣੀ ਮਨਦੀਪ ਕੌਰ ਦੇ ਪਤੀ ਕੁਲਦੀਪ ਸਿੰਘ, ਪ੍ਰਮਜੀਤ ਸਿੰਘ, ਜਗੀਰ ਸਿੰਘ, ਹਰਬੰਸ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਸੀ | ਉਕਤ ਕੇਸ ਨੇ ਉਦੋਂ ਨਵਾਂ ਮੋੜ ਲੈ ਲਿਆ, ਜਦੋਂ ਇਸ ਲੜਾਈ ਵਿਚ, ਜਿਸ ਧਿਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ, ਉਸ ਧਿਰ ਦੇ ਜ਼ਖਮੀਂ ਜਗੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਠੱਠੀਆਂ ਦੀ ਪੀ.ਜੀ.ਆਈ. ਵਿਖੇ ਮੌਤ ਹੋ ਗਈ | ਇਸ ਸੰਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਿ੍ਤਕ ਜਗੀਰ ਸਿੰਘ ਦੀ ਨੂੰ ਹ, ਸਰਪੰਚ ਮਨਦੀਪ ਕੌਰ ਠੱਠੀਆਂ ਨੇ ਦੋਸ਼ ਲਾਇਆ ਹੈ ਕਿ 1 ਅਪ੍ਰੈਲ ਨੂੰ ਹੋਈ ਲੜਾਈ ਵਿਚ ਜਦੋਂ ਜਗਰੂਪ ਸਿੰਘ ਸਾਨੂੰ ਸ਼ਰੇਆਮ ਗਲੀ ਵਿਚ ਗਾਲਾਂ ਕੱਢਦਾ ਸੀ ਤਾਂ ਅਸੀਂ ਸਾਰੇ ਪਰਿਵਾਰ ਨੇ ਉਨ੍ਹਾਂ ਦੇ ਘਰ ਜਾਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰਾ ਪਰਿਵਾਰ ਸਾਡੀ ਗੱਲ ਸੁਨਣ ਦੀ ਬਜਾਇ ਸਾਡੇ ਹੀ ਗਲ ਪੈ ਗਏ, ਜਿੱਥੋਂ ਸਾਰੀ ਲੜਾਈ ਸ਼ੁਰੂ ਹੋਈ, ਜਿਸ ਉਪਰੰਤ ਇਹ ਲੜਾਈ ਹਸਪਤਾਲ ਵਿਚ ਵੀ ਪਹੁੰਚ ਗਈ | ਜਿਸ ਦੌਰਾਨ ਮੇਰੇ ਸਹੁਰਾ ਸਾਹਿਬ ਜਗੀਰ ਸਿੰਘ ਦੇ ਗੁੱਝੀਆਂ ਸੱਟਾਂ ਲੱਗੀਆਂ ਸਨ | ਸਰਪੰਚ ਮਨਦੀਪ ਕੌਰ ਨੇ ਦੋਸ਼ ਲਾਇਆ ਪਰ ਪੁਲਿਸ ਨੇ ਸਾਡੇ ਸਾਰੇ ਪਰਿਵਾਰ 'ਤੇ ਇਕ ਤਰਫਾ ਹੀ ਕੇਸ ਦਰਜ ਦਿੱਤਾ | ਜਿਸ ਕਾਰਨ ਸਾਡਾ ਸਾਰਾ ਪਰਿਵਾਰ ਪੁਲਿਸ ਦੇ ਡਰੋਂ ਘਰੋਂ ਬੇਘਰ ਹੋ ਗਿਆ ਅਤੇ ਇਸੇ ਦੌਰਾਨ ਮੇਰੇ ਸਹੁਰਾ ਜਗੀਰ ਸਿੰਘ ਦੇ ਪੇਟ ਵਿਚ ਗੁੱਝੀਆਂ ਸੱਟਾਂ ਹੋਣ ਕਾਰਨ ਉਨ੍ਹਾਂ ਨੁੰ ਪੀ.ਜੀ.ਆਈ. ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਕਿ 10 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ ਹੈ ਅਤੇ ਲਾਸ਼ ਪੋਸਟ ਮਾਟਰਮ ਲਈ ਰੱਖੀ ਗਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸ ਲੜਾਈ ਦੌਰਾਨ ਸਾਡੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਹੈ, ਪਰ ਪੁਲਿਸ ਨੇ ਇਕ ਤਰਫਾ ਸਾਡੇ 'ਤੇ ਝੂਠਾ ਤੇ ਬੇਬੁਨਿਆਦ ਕੇਸ ਦਰਜ ਕੀਤਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਸਾਡੇ ਪਿਤਾ ਦੀ ਮੌਤ ਨੂੰ ਲੈਕੇ ਦੂਸਰੀ ਧਿਰ 'ਤੇ ਕੇਸ ਦਰਜ ਨਾ ਕੀਤਾ ਅਤੇ ਸਾਡੇ ਖ਼ਿਲਾਫ਼ ਕੇਸ ਰੱਦ ਨਾ ਕੀਤਾ ਗਿਆ ਤਾਂ ਅਸੀਂ 14 ਅਪ੍ਰੈਲ ਨੂੰ ਸਵੇਰੇ 9 ਵਜੇ ਮਿ੍ਤਕ ਜਗੀਰ ਸਿੰਘ ਦੀ ਲਾਸ਼ ਨੂੰ ਲੈ ਕੇ ਆਪਣੇ ਸਾਰੇ ਪਰਿਵਾਰ, ਰਿਸ਼ਤੇਦਾਰ, ਸਨੇਹੀਆਂ ਅਤੇ ਸਮੱਰਥਕਾਂ ਸਮੇਤ ਡੀ.ਐੱਸ.ਪੀ. ਦਫਤਰ ਬਾਬਾ ਬਕਾਲਾ ਸਾਹਿਬ ਦਾ ਘਿਰਾਓ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਐੱਮ.ਪੀ. ਮਾਲਵਿੰਦਰ ਸਿੰਘ ਕੰਗ, ਪਰਿਵਾਰ ਸਮੇਤ ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ... ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਸ਼ਹੀਦ ਪਬਲਿਕ ਸਕੂਲ ਚਵਿੰਡਾ ਦੇਵੀ ਦਾ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ <br/>
Ad Position 24