03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਾਕਿ ਨੇ ਪਹਿਲੀ ਵਾਰ ਸਵੀਕਾਰੀ ਹਮਾਸ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਦੀ ਗੱਲ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਫ਼ਲਸਤੀਨ ਦੇ ਇਸਲਾਮੀ, ਅੱਤਵਾਦੀ, ਰਾਜਨੀਤਿਕ ਅਤੇ ਫ਼ੌਜੀ ਸੰਗਠਨ ਹਮਾਸ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਦੀ ਗੱਲ ਸਵੀਕਾਰ ਕੀਤੀ ਹੈ | ਪਾਕਿਸਤਾਨੀ ਸੈਨੇਟਰ ਮੁਸ਼ਾਹਿਦ ਹੁਸੈਨ ਨੇ ਮੰਨਿਆ ਕਿ ਉਨ੍ਹਾਂ ਨੇ ਬੀਤੇ ਦਿਨ ਪਾਕਿ ਦੇ ਨੇਵੀ ਵਾਰ ਕਾਲਜ 'ਚ ਦੋ ਫ਼ਲਸਤੀਨੀ ਕੈਡਟਾਂ ਨੂੰ ਵੇਖਿਆ, ਜਿਨ੍ਹਾਂ ਨੂੰ ਪਾਕਿ 'ਚ ਸਿਖਲਾਈ ਦਿੱਤੀ ਜਾ ਰਹੀ ਸੀ | ਸੈਨੇਟਰ ਹੁਸੈਨ ਦੇ ਇਸ ਖ਼ੁਲਾਸੇ ਨੂੰ ਇਜ਼ਰਾਈਲ ਅਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ | ਹਮਾਸ ਨਾਲ ਪਾਕਿ ਦੀ ਨੇੜਤਾ ਭਾਰਤ ਜਾਂ ਇਜ਼ਰਾਈਲ ਦੋਵਾਂ ਲਈ ਚੰਗੀ ਨਹੀਂ ਹੈ | ਇਸ ਤੋਂ ਪਹਿਲਾਂ ਹੀ ਪਾਕਿ ਆਧਾਰਿਤ ਅੱਤਵਾਦੀ ਸਮੂਹਾਂ ਲਸ਼ਕਰ-ਏ-ਤੋਇਬਾ, ਜਮਾਤ-ਉਦ-ਦਾਵਾ ਅਤੇ ਪਾਕਿਸਤਾਨੀ ਧਾਰਮਿਕ ਪਾਰਟੀਆਂ ਜਮਾਤ-ਏ-ਇਸਲਾਮੀ ਅਤੇ ਜਮੀਅਤ ਉਲੇਮਾ-ਏ-ਇਸਲਾਮ ਦੇ ਸੱਦੇ 'ਤੇ ਹਮਾਸ ਦੇ ਕਈ ਸੀਨੀਅਰ ਨੇਤਾ ਨਿਯਮਿਤ ਤੌਰ 'ਤੇ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ | ਪਾਕਿ ਮੀਡੀਆ ਨਾਲ ਇਕ ਇੰਟਰਵਿਊ 'ਚ ਸੈਨੇਟਰ ਮੁਸ਼ਾਹਿਦ ਹੁਸੈਨ ਨੇ ਕਿਹਾ ਕਿ ਲਗਭਗ ਹਰ ਇਕ ਪਾਕਿਸਤਾਨੀ ਫ਼ੌਜੀ ਸੰਸਥਾ 'ਚ ਫ਼ਲਸਤੀਨੀ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਪਾਕਿ ਦਾ ਹਮਾਸ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਪਾਕਿਸਤਾਨ ਹਮੇਸ਼ਾ ਤੋਂ ਫ਼ਲਸਤੀਨੀ ਰਾਜ ਲਈ ਹਮਾਸ ਦੇ ਹਥਿਆਰਬੰਦ ਅੰਦੋਲਨ ਦਾ ਸਮਰਥਕ ਰਿਹਾ ਹੈ | ਪਾਕਿ ਅਧਿਕਾਰਤ ਤੌਰ 'ਤੇ ਫ਼ਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ. ਐੱਲ. ਓ.) ਅਤੇ ਫ਼ਲਸਤੀਨੀ ਅਥਾਰਿਟੀ ਨੂੰ ਹੀ ਫ਼ਲਸਤੀਨ ਦੇ ਅਸਲੀ ਪ੍ਰਤੀਨਿਧੀ ਵਜੋਂ ਮਾਨਤਾ ਦਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾਨੰਦ ਕਾਲਜ ਦੇ ਵਿਦਿਆਰਥੀ ਨੇ ਵਾਲੀਬਾਲ ਮੁਕਾਬਲੇ 'ਚ ਦੂਜਾ ਸਥਾਨ ਹਾਸਿਲ ਕੀਤਾ <br/> ਅਗਲੀ ਖ਼ਬਰ ਪਾਕਿ ਨੇ ਪਹਿਲੀ ਵਾਰ ਸਵੀਕਾਰੀ ਹਮਾਸ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਦੀ ਗੱਲ <br/>
Ad Position 24