03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ਼ਹਿਜ਼ਾਦਾਨੰਦ ਕਾਲਜ ਦੇ ਵਿਦਿਆਰਥੀ ਨੇ ਵਾਲੀਬਾਲ ਮੁਕਾਬਲੇ 'ਚ ਦੂਜਾ ਸਥਾਨ ਹਾਸਿਲ ਕੀਤਾ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾਨੰਦ ਕਾਲਜ ਗ੍ਰੀਨ ਐਵੀਨਿਊ ਅੰਮਿ੍ਤਸਰ ਦੇ ਹੋਣਹਾਰ ਵਿਦਿਆਰਥੀ ਗੁਰਜੰਟ ਸਿੰਘ ਨੇ ਵਾਲੀਬਾਲ ਮੁਕਾਬਲੇ 'ਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਇਹ ਉਪਲਬਧੀ ਕਾਲਜ ਮੈਨੇਜਿੰਗ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੁਸ਼ਮਾ ਮਹਿਰਾ ਦੇ ਮਾਰਗਦਰਸ਼ਨ, ਪਿ੍ੰਸੀਪਲ ਡਾ. ਰੀਨਾ ਤਲਵਾੜ ਦੀ ਰਹਿਨੁਮਾਈ ਅਤੇ ਕੋਚ ਗੁਰਮੇਲ ਸਿੰਘ ਦੀ ਲਗਾਤਾਰ ਮਦਦ ਅਤੇ ਵਿਦਿਆਰਥੀ ਗੁਰਜੰਟ ਸਿੰਘ ਦੀ ਕਠਿਨ ਮਿਹਨਤ ਦਾ ਨਤੀਜਾ ਹੈ | ਕਾਲਜ ਪਿ੍ੰਸੀਪਲ ਵਲੋਂ ਗੁਰਜੰਟ ਸਿੰਘ ਨੂੰ ਭਵਿੱਖ 'ਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਉਸ ਦੀ ਸਫਲਤਾ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਿਤਕਾਰ ਖੇਮਕਰਨੀ ਦੀ ਕਥਾ-ਪੁਸਤਕ 'ਮੁੱਲ ਵਿਕਦਾ ਸਮਾਂ' ਕੀਤੀ ਲੋਕ ਅਰਪਿਤ <br/> ਅਗਲੀ ਖ਼ਬਰ ਪਾਕਿ ਨੇ ਪਹਿਲੀ ਵਾਰ ਸਵੀਕਾਰੀ ਹਮਾਸ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਦੀ ਗੱਲ <br/>
Ad Position 24