ਮਾਨਾਂਵਾਲਾ, 17 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦੇ ਫੈਕਲਟੀ ਕਲੱਬ ਨੇ ਕਾਲਜ ਦੇ ਵਿਹੜੇ 'ਚ ਵਿਸਾਖੀ ਦਾ ਤਿਉਹਾਰ ਜੋਸ਼ੋ ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ, ਜਿਸ 'ਚ ਪ੍ਰਬੰਧਕੀ ਕਮੇਟੀ, ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਰਵਾਇਤੀ ਪਹਿਰਾਵੇ ਵਿਚ ਸੱਜ-ਧੱਜ ਕੇ ਵਿਸਾਖੀ ਦੇ ਮੇਲੇ ਵਿਚ ਸ਼ਮੂਲੀਅਤ ਕੀਤੀ | ਪੁਰਸ਼ ਅਤੇ ਮਹਿਲਾ ਫੈਕਲਟੀ ਦਰਮਿਆਨ ਇਕ ਬੈਸਟ ਕੋਸਟਿਊਮ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਸਭ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਸਭਿਆਚਾਰ ਪ੍ਰੇਮ ਨੂੰ ਪ੍ਰਦਰਸ਼ਿਤ ਕੀਤਾ | ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਸਭ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਆਪਣੇ ਇਤਿਹਾਸ ਤੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਸਮੇਤ ਕਾਲਜ ਦੇ ਰਜਿਸਟਰਾਰ, ਡੀਨ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ, ਵਿਭਾਗ ਮੁਖੀ ਅਤੇ ਏਜੀਸੀ ਦੇ ਸਾਰੇ ਸਿੱਖਿਅਕ ਅਤੇ ਗ਼ੈਰ-ਸਿੱਖਿਅਕ ਮੈਂਬਰ ਮੌਜੂਦ ਸਨ | ਪ੍ਰੋਗਰਾਮ ਦੇ ਅਖੀਰ ਵਿਚ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਦੇ ਚਾਰ-ਚੰਨ ਲਾ ਦਿੱਤੇ |