ਖੰਡ ਮਿੱਲ ਭਲਾ ਪਿੰਡ ਵਿਖੇ ਵਿਦਾਇਗੀ ਸਮਾਰੋਹ ਦੌਰਾਨ ਸੇਵਾ ਮੁਕਤ ਕਰਮਚਾਰੀ ਸਨਮਾਨਿਤ <br/>
ਅਜੀਤ ਡੈਸਕ
18-04-2026
ਖੰਡ ਮਿੱਲ ਭਲਾ ਪਿੰਡ ਦੇ ਸੇਵਾ ਮੁਕਤ ਕਰਮਚਾਰੀ ਹਰਜਿੰਦਰ ਸਿੰਘ ਚਮਿਆਰੀ ਸਮਾਂ ਪਾਲਕ, ਕੁਲਦੀਪ ਸਿੰਘ ਏਐੱਸਕੇ, ਰਵੀ ਕੁਮਾਰ ਮੁੱਖ ਸਮਾਂ ਪਾਲਕ ਸਮੇਤ ਹੋਰਨਾਂ ਕਰਮਚਾਰੀਆਂ ਸੰਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਸੰਗਤਪੁਰਾ, ਜਸਕਰਨਜੀਤ ਸਿੰਘ ਚੀਫ ਇੰਜੀਨੀਅਰ, ਸਤਿੰਦਰਜੀਤ ਸਿੰਘ ਮਜੀਠਾ, ਪ੍ਰਧਾਨ ਜਗਰੂਪ ਸਿੰਘ ਰੂਪੋਵਾਲੀ ਨੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਲ ਪ੍ਰਬੰਧਨ ਵਲੋਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ | ਇਸ ਮੌਕੇ ਸੇਵਾ ਮੁਕਤ ਕਰਮਚਾਰੀਆਂ ਨੂੰ ਮਿੱਲ ਪ੍ਰਬੰਧਨ ਅਧਿਕਾਰੀਆਂ ਸਮੇਤ ਸੁਪਰਡੈਂਟ ਕੁਲਵੰਤ ਸਿੰਘ, ਪਰਮਜੀਤ ਸਿੰਘ ਨੰਗਲ ਸੋਹਲ, ਕਰਮਜੀਤ ਸਿੰਘ ਅਜਨਾਲਾ, ਨਿਸ਼ਾਨ ਸਿੰਘ ਭਲਾ ਪਿੰਡ, ਦੀਪਕ ਗੁਪਤਾ, ਰਮਿੰਦਰ ਸਿੰਘ ਰੋਮੀ ਮਟੀਆ, ਮਨਰਾਜ ਸਿੰਘ ਕੋਟਲਾ ਸੁਲਤਾਨ ਸਿੰਘ, ਜਗੀਰ ਸਿੰਘ ਮੋਦੇ ਧਨੋਏ, ਜਗਦੀਪ ਸਿੰਘ, ਇੰਸਪੈਕਟਰ ਅਰਸ਼ਦੀਪ ਸਿੰਘ, ਇੰਸਪੈਕਟਰ ਰਵੀਪਾਲ ਸਿੰਘ ਸਮੇਤ ਹੋਰਾਂ ਵਲੋਂ ਸਨਮਾਨ ਚਿੰਨ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ |