13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਰਿਕਿ੍ਸ਼ਨ ਐਵੇਨਿਊ ਪਿੰਡ ਸੁਲਤਾਨਵਿੰਡ ਵਿਖੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਰਮਨਜੀਤ ਸਿੰਘ ਨੂੰ ਇਲਾਕਾ ਵਾਸੀਆਂ ਕੀਤਾ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਸੁਲਤਾਨਵਿੰਡ, 18 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਐੱਸ. ਸੀ. ਭਾਈਚਾਰੇ ਦੀ ਮੀਟਿੰਗ ਹਰਿਕਿ੍ਸ਼ਨ ਐਵੇਨਿਊ ਪਿੰਡ ਸੁਲਤਾਨਵਿੰਡ ਵਿਖੇ ਚੰਨਣ ਸਿੰਘ ਜੋਧਪੁਰੀ ਦੀ ਅਗਵਾਈ ਹੇਠ ਹੋਈ ਜਿਸ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦੱਖਣੀ ਤੋਂ ਨਵਨਿਯੁਕਤ ਸਰਕਲ ਪ੍ਰਧਾਨ ਜਰਮਨਜੀਤ ਸਿੰਘ ਸੁਲਤਾਨਵਿੰਡ ਵਿਸ਼ੇਸ਼ ਤੌਰ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਐੱਸ.ਸੀ. ਭਾਈਚਾਰੇ ਦੀ ਬਾਂਹ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਫੜੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਕਿ ਹਰ ਵਰਗ ਦੇ ਲੋਕਾਂ ਨਾਲ ਹਮੇਸ਼ਾਂ ਚਟਾਨ ਵਾਂਗ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਐੱਸ. ਸੀ. ਭਾਈਚਾਰੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਚੰਨਣ ਸਿੰਘ ਯੋਧਪੁਰੀ ਅਤੇ ਇਲਾਕਾ ਵਾਸੀਆਂ ਵਲੋਂ ਜਰਮਨਜੀਤ ਸਿੰਘ ਸੁਲਤਾਨਵਿੰਡ ਨੂੰ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ, ਸੋਹਣ ਸਿੰਘ, ਹਰਪਾਲ ਸਿੰਘ, ਕਸ਼ਮੀਰ ਸਿੰਘ, ਵਰਿੰਦਰਪਾਲ ਸਿੰੰਘ, ਰਵੀ ਸਿੰਘ, ਬਲਵਿੰਦਰ ਸਿੰਘ ਕਾਲਾ, ਲਵਲੀ, ਬਲਬੀਰ ਸਿੰਘ ਸੇਠੀ, ਬੀਬੀ ਰਣਜੀਤ ਕੌਰ, ਮਨਜੀਤ ਸਿੰਘ ਮਿਸਤਰੀ, ਪ੍ਰਤਾਪ ਸਿੰਘ, ਸ਼ਰਨਜੀਤ ਕੌਰ, ਕਸ਼ਮੀਰ ਕੌਰ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ ਵੱਲ੍ਹਾ 'ਚੋਂ ਸਬਜ਼ੀ ਨਾਲ ਭਰੀ ਗੱਡੀ ਚੋਰੀ ਅਗਲੀ ਖ਼ਬਰ ਖ਼ਾਲਸਾ ਕਾਲਜ ਸੀਨੀ: ਸੈਕੰ. ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀ: ਸੈਕੰ: ਸਕੂਲ ਦਾ 8ਵੀਂ ਦਾ ਨਤੀਜਾ ਸ਼ਾਨਦਾਰ <br/>
Ad Position 24