ਅੰਮਿ੍ਤਸਰ, 19 ਅਪ੍ਰੈਲ (ਹਰਮਿੰਦਰ ਸਿੰਘ)-ਥਾਣਾ ਛਾਉਣੀ ਪੁਲਿਸ ਨੇ ਏ. ਸੀ. ਦੀਆਂ ਪਾਈਪਾਂ ਚੋਰੀ ਕਰਨ ਦੇ ਦੋਸ਼ ਤਹਿਤ ਦੋ ਵਿਅਕਤੀਆਂ ਨੂੰ ਨਾਮਜਦ ਕਰਕੇ ਉਨ੍ਹਾਂ 'ਚੋਂ ਇਕ ਨੂੰ ਗਿ੍ਫਤਾਰ ਕਰ ਲਿਆ ਹੈ | ਗੁਰਪ੍ਰਤਾਪ ਸਿੰਘ ਵਾਸੀ ਗੁਰੂ ਰਾਮਦਾਸ ਐਵੇਨਿਊ ਨੇ ਦੱਸਿਆ ਕਿ ਉਸ ਦੀ ਛੱਤ 'ਤੇ ਲੱਗੇ ਏ. ਸੀ. ਦੀਆਂ ਤਾਂਬੇ ਦੀਆਂ ਚੋਰੀ ਕਰਕੇ ਕੁਝ ਲੋਕ ਲੈ ਗਏ, ਜਿਸ ਦੀ ਕੈਮਰਿਆਂ ਰਾਹੀਂ ਪੜਤਾਲ ਕੀਤੀ ਤਾਂ ਇਸ 'ਚ ਚੋਰੀ ਰਾਹੁਲ ਵਾਸੀ ਗੁੰਮਟਾਲਾ ਤੇ ਰਵੀ ਵਾਸੀ ਗੁੰਮਟਾਲਾ ਸਾਹਮਣੇ ਆਏ | ਜਿਨ੍ਹਾਂ ਖ਼ਿਲਾਫ਼ ਥਾਣਾ ਛਾਉਣੀ ਪੁਲਿਸ ਨੇ ਮਾਮਲਾ ਦਰਜ ਕਰਕੇ ਨਾਮਜ਼ਦ ਕੀਤੇ ਗਏ ਦੋਵਾਂ ਵਿਅਕਤੀਆਂ ਵਿਚੋਂ ਰਾਹੁਲ ਨੂੰ ਕਾਬੂ ਕਰ ਲਿਆ ਹੈ |