19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਸ੍ਰੀ ਅਮਿਤੇਸ਼ਵਰ ਮਹਾਂਦੇਵ ਮੰਦਰ ਤੇ ਮੂਰਤੀ ਪ੍ਰਾਣ ਪ੍ਰਤਿਸ਼ਠਾ ਦਾ ਉਦਘਾਟਨ ਰਮੇਸ਼ ਭਾਈ ਅੰਝਾ ਅਤੇ ਪੁੰਡਰੀਕ ਗੋਸਵਾਮੀ ਵੀ ਹੋਏ ਮੁੱਖ ਮਹਿਮਾਨ ਵਜੋਂ ਹਾਜ਼ਰ

Ad Position 21
No active advertisement
ਅਜੀਤ ਡੈਸਕ 21-04-2026
ਵੇਰਕਾ, 20 ਅਪ੍ਰੈਲ (ਦੀਦਾਰ ਸਿੰਘ)-ਸ੍ਰੀਮਨ ਮਾਧਵ ਗੋੜੀਯ ਵੈਸ਼ਨਯ ਪੀਠ ਟਰੱਸਟ ਦੇ ਸ੍ਰੀ ਸੜਭੁੱਜ ਚੈਤਨਯ ਮਹਾਂਪ੍ਰਭÉ ਮੰਦਰ (ਗੋਰਾਂਗ ਗਊਸ਼ਾਲਾ) ਸ੍ਰੀ ਅੰਮਿ੍ਤਸਰ ਵਿਚ ਅਮਿਤੇਸ਼ਵਰ ਮਹਾਂਦੇਵ ਮੰਦਰ ਅਤੇ ਮੂਰਤੀ ਪ੍ਰਾਣ ਪ੍ਰਤਿਸ਼ਠਾ ਦਾ ਉਦਘਾਟਨ ਭਾਰਤ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਵਲੋਂ ਕੀਤਾ ਗਿਆ | ਇਸ ਮੌਕੇ ਸ੍ਰੀਮਨ ਮਾਧਵ ਗੋੜੀਯ ਵੈਸ਼ਨਯ ਪੀਠ ਟਰੱਸਟ ਦੇ ਪ੍ਰਧਾਨ ਵਿਜੇ ਸੇਠੀ ਨੇ ਦੱਸਿਆ ਕਿ ਸ੍ਰੀਮਨ ਮਾਧਵ ਗੋੜੀਯ ਵੈਸ਼ਨਯ ਅਚਾਰੀਯ ਸ੍ਰੀ ਪੁੰਡਰੀਕ ਗੋਸਵਾਮੀ ਵਲੋਂ ਸੀ੍ਰਮਧ ਭਗਵਤ ਕਥਾ ਦਾ ਵੀ ਅਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਕਥਾ ਲਗਾਤਾਰ ਸੱਤ ਦਿਨ ਚੱਲੇਗੀ ਅਤੇ ਇਹ ਕਥਾ ਅੰਮਿ੍ਤਸਰ ਵਿਚ ਪਹਿਲੀ ਵਾਰ ਹੋਣ ਜਾ ਰਹੀ ਹੈ | ਇਸ ਕਥਾ ਵਿਚ ਪ੍ਰਸਿੱਧ ਕਥਾਵਾਚਕ ਪੂਜਨੀਯ ਸ੍ਰੀ ਰਮੇਸ਼ ਭਾਈ ਅੰਝਾ ਗੁਜਰਾਤ ਤੋਂ ਅਤੇ ਸ੍ਰੀਮਾਨ ਮਾਧਵ ਗੋੜੀਯ ਵੈਸ਼ਨਯ ਅਚਾਰੀਯ ਸ੍ਰੀ ਪੁੰਡਰੀਕ ਗੋਸਵਾਮੀ ਮਹਾਰਾਜ ਵਰਿੰਦਾਵਨ ਤੋਂ ਪਾਹੁੰਚ ਰਹੇ ਹਨ | ਸ੍ਰੀ ਸੇਠੀ ਨੇ ਦੱਸਿਆ ਕਿ ਇਸ ਭਗਵਤ ਕਥਾ ਦੌਰਾਨ ਦੇਸ਼ ਭਰ ਤੋਂ ਬਹੁਤ ਸਾਰੀਆਂ ਰਾਜਸੀ ਅਤੇ ਧਾਰਮਿਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ | ਇਸ ਮੌਕੇ ਟਰੱਸਟੀ ਅਤੇ ਅੰਮਿ੍ਤਸਰ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਸ੍ਰੀਮਤੀ ਪਿ੍ਅੰਕਾ ਸ਼ਰਮਾ, ਰਿਤੇਸ਼ ਸ਼ਰਮਾ, ਸੁਰਿੰਦਰ ਰੋਲੀ, ਮਹੇਸ਼ ਅਗਰਵਾਲ, ਰਾਜਾ ਸੇਠੀ, ਨੀਰਜ ਸੇਠੀ, ਸੁਮਿਤ ਅਗਰਵਾਲ, ਵਿਕਾਸ ਜੋਸ਼ੀ, ਸੰਜੇ ਅਰੋੜਾ, ਸੰਜੇ ਖੰਨਾ, ਅਰੁਣ ਅਰੋੜਾ, ਅਰੁਣ ਕਪੂਰ, ਗੋਪਾਲ ਸ਼ਰਮਾ ਤੋਂ ਇਲਾਵਾ ਟਰੱਸਟ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 2 ਵਕੀਲ ਭਰਾਵਾਂ ਦੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਕੀਤੀ ਢਿੱਲੀ ਕਾਰਵਾਈ <br/> ਅਗਲੀ ਖ਼ਬਰ ਪੁਰਾਣੇ ਸ਼ਹਿਰ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹਰਕਤ ਵਿਚ ਆਏ ਸਰਕਾਰੀ ਵਿਭਾਗ ਤਿੰਨ ਵਿਭਾਗਾਂ ਦੀਆਂ ਟੀਮਾਂ ਨੇ ਮੀਟ ਤ...
Ad Position 24