19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪ੍ਰੋ. ਕਰਮਜੀਤ ਸਿੰਘ ਵਲੋਂ ਮਨੋਵਿਗਿਆਨ ਵਿਭਾਗ ਦੀਆਂ ਤਿੰਨ ਅਕਾਦਮਿਕ ਪੁਸਤਕਾਂ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 21-04-2026
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਅਕਾਦਮਿਕ ਉਤਮਤਾ ਅਤੇ ਖੋਜ-ਅਧਾਰਿਤ ਗਿਆਨ ਦੇ ਪ੍ਰਸਾਰ ਨੂੰ ਮਜ਼ਬੂਤੀ ਦਿੰਦਿਆਂ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਮਨੋਵਿਗਿਆਨ ਵਿਭਾਗ ਦੀਆਂ ਤਿੰਨ ਮਹੱਤਵਪੂਰਨ ਅਕਾਦਮਿਕ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ | ਇਨ੍ਹਾਂ 'ਚੋਂ ਦੋ ਪੁਸਤਕਾਂ 'ਨਰਚਰਿੰਗ ਮਾਈਾਡਸ: ਏੇ ਕੰਪਰੀਹੈੈਨਸਿਵ ਗਾਈਡ ਟੂ ਸਾਇਕਾਲੋਜੀਕਲ ਡਿਵੈਲਪਮੈੈਂਟ ਐਂਡ ਸਕੂਲ ਕੌਂਸਲਿੰਗ' ਅਤੇ 'ਸ਼ੇਪਿੰਗ ਯੰਗ ਲਾਈਵਜ਼: ਸਾਇਕਾਲੋਜੀ ਆਫ ਯੂਥ ਡਿਵੈਲਪਮੈਂਟ' ਨੂੰ ਡਾ. ਰੂਪਨ ਢਿੱਲੋਂ ਵਲੋਂ ਲਿਖਿਆ ਗਿਆ ਜਦਕਿ ਤੀਜੀ ਪੁਸਤਕ 'ਇਲੂਮੀਨੇਟਿੰਗ ਮਾਈਾਡਸ: ਸਕੂਲ ਅਸੈਸਮੈਂਟ ਫਾਰ ਹੋਲਿਸਟਿਕ ਸਟੂਡੈਂਟ ਸੁਪੋਰਟ' ਨੂੰ ਡਾ. ਰੂਪਨ ਢਿੱਲੋਂ ਨੇ ਡਾ. ਬਲਬਿੰਦਰ ਸਿੰਘ ਨਾਲ ਮਿਲ ਕੇ ਤਿਆਰ ਕੀਤਾ ਹੈ | ਇਸ ਮੌਕੇ ਪ੍ਰੋ. ਕਰਮਜੀਤ ਸਿੰਘ ਨੇ ਪੁਸਤਕਾਂ ਨੂੰ ਰਿਲੀਜ਼ ਕਰਦਿਆਂ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪੁਸਤਕਾਂ ਸਿੱਖਿਆ ਦੇ ਮਨੋਵਿਗਿਆਨਕ ਪੱਖਾਂ ਨੂੰ ਸਮਝਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ ਅਤੇ ਅਕਾਦਮਿਕ ਜਗਤ ਦੇ ਨਾਲ-ਨਾਲ ਸਮਾਜ ਲਈ ਵੀ ਲਾਭਕਾਰੀ ਰਹਿਣਗੀਆਂ | ਇਸ ਦੌਰਾਨ ਡਾ. ਰੂਪਨ ਢਿੱਲੋਂ ਅਤੇ ਡਾ. ਬਲਬਿੰਦਰ ਸਿੰਘ ਨੇ ਉਪ ਕੁਲਪਤੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਸਮਾਰਟ ਡਿਜੀਟਲ ਲਾਈਫ 'ਤੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਪਾਕਿ 'ਚ 3 ਲੱਖ ਤੋਂ ਵੱਧ ਹਿੰਦੂ ਸ਼ਰਧਾਲੂਆਂ ਨੇ ਕੀਤੇ ਹਿੰਗਲਾਜ਼ ਦੇਵੀ ਦੀ ਗੁਫ਼ਾ ਦੇ ਦਰਸ਼ਨ <br/>
Ad Position 24