11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅੰਗਦਜੀਤ ਸਿੰਘ ਭੁੱਲਰ ਨੇ ਬੈਡਮਿੰਟਨ ਚੈਂਪੀਅਨਸ਼ਿਪ ਦੀ ਜਿੱਤੀ ਟਰਾਫੀ <br/>

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਰਾਈਜ਼ਿੰਗ ਸਟਾਰ ਅਕੈਡਮੀ ਦੇ ਅੰਗਦਜੀਤ ਸਿੰਘ ਨੇ ਸਵ. ਮਨਿੰਦਰ ਸਿੰਘ ਬੇਦੀ ਦੀ ਯਾਦ 'ਚ ਆਯੋਜਿਤ ਪਹਿਲੇ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ | ਦੋ ਦਿਨਾਂ ਟੂਰਨਾਮੈਂਟ ਏ. ਜੇ. ਬੈਡਮਿੰਟਨ ਹਾਲ ਵਿਖੇ ਡਾਇਰੈਕਟਰ ਨਰਿੰਦਰ ਸਿੰਘ ਤੇ ਕੋਚ ਸੁਖਮਨਦੀਪ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ | ਜ਼ਿਲ੍ਹਾ ਪੱਧਰੀ ਓਪਨ ਮੁਕਾਬਲੇ 'ਚ ਵੱਖ-ਵੱਖ ਸਕੂਲਾਂ ਤੇ ਅਕੈਡਮੀਆਂ ਦੇ ਲਗਪਗ 140 ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ | ਸਿੰਗਲਜ਼ ਫਾਈਨਲ ਵਿਚ ਅੰਗਦਜੀਤ ਸਿੰਘ ਤੇ ਬਿਹਾਰ ਦੇ ਰਹਿਣ ਵਾਲੇ ਅਮਨ ਵਿਚਕਾਰ ਦਿਲਚਸਪ ਮੈਚ ਦੇਖਣ ਨੂੰ ਮਿਲਿਆ | ਇਸ ਵਿਚ ਨੌਜਵਾਨ ਅਤੇ ਗਤੀਸ਼ੀਲ ਖਿਡਾਰੀ ਅੰਗਦਜੀਤ ਸਿੰਘ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਵਿਰੋਧੀ ਅਮਨ ਨੂੰ 21-16, 21-12 ਨਾਲ ਹਰਾਇਆ | ਡਬਲਜ਼ 'ਚ ਅਮਨ ਸਿੰਘ ਅਤੇ ਅਮਿਤ ਸਿੰਘ ਦੀ ਜੋੜੀ ਨੇ ਫਾਈਨਲ ਵਿਚ ਜਗ੍ਹਾ ਬਣਾਈ | ਤੇਜ਼ ਤਰਾਰ ਤੇ ਗਤੀਸ਼ੀਲ ਖਿਡਾਰੀ ਅੰਗਦਜੀਤ ਸਿੰਘ ਦਾ ਖੇਡ ਪ੍ਰਤੀ ਜਨੂੰਨ ਇੰਨਾ ਜ਼ਿਆਦਾ ਸੀ ਕਿ ਉਹ ਪੰਜਵੀਂ ਜਮਾਤ ਤੋਂ ਹੀ ਬੈਡਮਿੰਟਨ ਖੇਡ ਰਿਹਾ ਹੈ | ਹੁਣ ਉਹ ਕੋਚ ਸੁਖਮਨਦੀਪ ਸਿੰਘ ਅਤੇ ਸ਼ੁਭਮ ਮੱਟੂ ਦੇ ਮਾਰਗਦਰਸ਼ਨ 'ਚ ਪੂਰੀ ਤਰ੍ਹਾਂ ਪ੍ਰਪੱਕ ਹੋ ਗਿਆ ਹੈ | ਇਹ ਚੈਂਪੀਅਨਸ਼ਿਪ ਜਿੱਤ ਕੇ ਉਸ ਨੇ ਆਪਣਾ ਅਤੇ ਆਪਣੀ ਮਾਤਾ ਅਤੇ ਪਿਤਾ ਗੁਰਦੇਵ ਸਿੰਘ ਭੁੱਲਰ ਦਾ ਨਾਂਅ ਰੌਸ਼ਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਮਹਾਤਮਾ ਹੰਸਰਾਜ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਐੱਨ. ਸੀ. ਐੱਸ. ਕੇ. ਦੇ ਉਪ- ਚੇਅਰਮੈਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ <br/>
Ad Position 24