11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸ਼ਹੀਦ ਊਧਮ ਸਿੰਘ ਫਾਊਾਡੇਸ਼ਨ ਵਲੋਂ ਪੰਜਾਬ ਸਰਕਾਰ ਦੁਆਰਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026 ਪਾਸ ਕਰਕੇ ਲਾਗੂੁ ਕਰਨ ਦੀ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼ਹੀਦ ਊਧਮ ਸਿੰਘ ਫਾਊਾਡੇਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਇਕੱਤਰਤਾ ਫਾਊਾਡੇਸ਼ਨ ਦੇ ਦਫ਼ਤਰ ਸ਼ਹੀਦ ਊਧਮ ਸਿੰਘ ਭਵਨ ਗੇਟ ਭਗਤਾਂ ਵਾਲਾ ਵਿਖੇ ਪ੍ਰਧਾਨ ਸ: ਦੀਪ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਸੰਬੰਧੀ ਪਿਛਲੇ ਦਿਨੀਂ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026' ਵਿਚ ਸੋਧ ਉਪਰੰਤ ਉਸ ਐਕਟ ਨੂੰ ਪਾਸ ਕਰਕੇ ਲਾਗੂ ਕਰਨ ਦੀ ਸ਼ਲਾਘਾ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ | ਪ੍ਰਧਾਨ ਸ: ਦੀਪ ਸਿੰਘ ਕੰਬੋਜ ਨੇ ਕਿਹਾ ਕਿ ਪਾਸ ਹੋਏ ਕਾਨੂੰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਅਤੇ ਇਸ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨ ਸੰਬੰਧੀ ਮਤਾ ਪਾਸ ਕੀਤਾ ਗਿਆ ਹੈ ਅਤੇ ਭਵਿੱਖ ਵਿਚ ਸ਼ਹੀਦ ਊਧਮ ਸਿੰਘ ਹਾਲ ਵਿਚ ਹੁੰਦੇ ਮਰਗ ਦੇ ਅੰਤਿਮ ਅਰਦਾਸ ਤੇ ਭੋਗਾਂ ਵੇਲੇ ਕਾਨੂੰਨ ਦੀ ਪਾਲਣ ਕਰਨ ਦਾ ਭਰੋਸਾ ਦਿੱਤਾ | ਪ੍ਰਧਾਨ ਸ. ਕੰਬੋਜ ਨੇ ਹੋਰ ਧਾਰਮਿਕ ਅਤੇ ਸਮਾਜ ਭਲਾਈ ਸੁਸਾਇਟੀਆਂ ਨੂੰ ਵੀ ਸਰਕਾਰ ਵਲੋਂ ਬਣੇ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਇਕੱਤਰਤਾ ਮੌਕੇ ਪ੍ਰਧਾਨ ਸ. ਕੰਬੋਜ ਤੋਂ ਇਲਾਵਾ ਜਰਨੈਲ ਸਿੰਘ ਢੋਟ ਕੌਂਸਲਰ, ਸੁਖਦੇਵ ਸਿੰਘ ਬਿੱਟੂ ਜਨ: ਸਕੱਤਰ, ਸੁਰਜੀਤ ਸਿੰਘ ਕੈਸ਼ੀਅਰ, ਕੁਲਜੀਤ ਸਿੰਘ ਦਫ਼ਤਰ ਸਕੱਤਰ, ਹਰਸ਼ਰਨ ਸਿੰਘ, ਪਰਮਜੀਤ ਸਿੰਘ ਕੋਲਡ ਸਟੋਰ ਵਾਲੇ, ਜਸਵਿੰਦਰ ਸਿੰਘ ਰੰਦੇ ਵਾਲੇ, ਪਰਮਜੀਤ ਸਿੰਘ ਬਿੱਲਾ, ਹਰਪ੍ਰੀਤ ਸਿੰਘ, ਡਾ: ਸੰਤੋਖ ਸਿੰਘ ਅਤੇ ਤਰਸੇਮਪਾਲ ਕੰਬੋਜ਼ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਲਾਕੇ ਵਿਚ ਚੰਗੀ ਵਿੱਦਿਆ ਦੇ ਰਿਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ <br/> ਅਗਲੀ ਖ਼ਬਰ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਜੇ. ਈ. ਈ. ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24