11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਇਲਾਕੇ ਵਿਚ ਚੰਗੀ ਵਿੱਦਿਆ ਦੇ ਰਿਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ <br/>

Ad Position 21
No active advertisement
ਅਜੀਤ ਡੈਸਕ 22-04-2026
ਚੱਬਾ, 21 ਅਪ੍ਰੈਲ (ਜੱਸਾ ਅਨਜਾਣ)-ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ ਵਿਖੇ ਦਾਖਲਿਆਂ ਦੀ ਸ਼ੁਰੂਆਤ ਫਰਵਰੀ ਮਹੀਨੇ ਤੋਂ ਹੋ ਜਾਂਦੀ ਹੈ | ਇਸ ਸ਼ੁਰੂਆਤ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਦੇ ਵਿਚ ਨਵੇਂ ਸੈਸ਼ਨ ਨੂੰ ਲੈ ਕੇ ਕਾਫੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ | ਸਕੂਲ ਦੇ ਪਿ੍ੰ: ਸੁਜੀਤ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਣ ਦੇ ਨਾਲ ਬੱਚਿਆਂ ਦੇ ਦਾਖਲੇ ਲਈ ਬਕਾਇਦਾ ਤੌਰ 'ਤੇ ਦਾਖਲਾ ਕਾਉਂਟਰ ਲਗਾਏ ਜਾਂਦੇ ਹਨ ਤੇ ਪਿਛਲੇ ਸੈਸ਼ਨ ਦੌਰਾਨ ਸਕੂਲ ਵਿਚ ਇਕ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਕਲਾਸਾਂ 'ਚੋਂ ਸਿੱਖਿਆ ਹਾਸਿਲ ਕੀਤੀ ਤੇ ਨਵੇਂ ਸੈਸ਼ਨ ਦੇ ਦਾਖਲੇ ਵਿਚ ਹੁਣ ਤੱਕ ਡੇਢ ਸੌ ਕਰੀਬ ਨਵੇਂ ਨੰਨ੍ਹੇ-ਮੁੰਨੇ੍ਹ ਬੱਚਿਆਂ ਵਲੋਂ ਦਾਖਲਾ ਲਿਆ ਗਿਆ ਹੈ | ਇਲਾਕੇ ਦੇ (ਜ਼ਿਲ੍ਹਾ ਅੰਮਿ੍ਤਸਰ ਤੇ ਜ਼ਿਲ੍ਹਾ ਤਰਨ ਤਾਰਨ) ਦੇ ਤੀਹ ਦੇ ਕਰੀਬ ਪਿੰਡਾਂ ਵਿਚੋਂ ਇਸ ਸਕੂਲ ਵਿਚ ਵਿਦਿਆਰਥੀ ਸਿੱਖਿਆ ਹਾਸਿਲ ਕਰਦੇ ਹਨ | ਬਾਈ ਕੁ ਸਾਲ ਤੋਂ ਹੋਂਦ ਵਿਚ ਆਇਆ ਇਹ ਸਕੂਲ ਇਲਾਕੇ ਦੇ ਬੱਚਿਆਂ ਨੂੰ ਚੰਗੀ ਵਿਦਿਆ ਦੇ ਰਿਹਾ ਹੈ | ਪਿ੍ੰਸੀਪਲ ਨੇ ਦੱਸਿਆ ਕਿ ਚੰਗੀ ਐਜੂਕੇਸ਼ਨ ਵਾਲੇ ਅਧਿਆਪਕ ਬੱਚਿਆਂ ਨੂੰ ਬੜੀ ਹਲੀਮੀ ਅਤੇ ਪਿਆਰ ਨਾਲ ਪੜ੍ਹਾਉਂਦੇ ਹਨ ਤੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਨੁਕਤੇ ਵੀ ਦੱਸਦੇ ਹਨ | ਇਹ ਸਕੂਲ ਸ਼ਾਂਤਮਈ ਇਲਾਕੇ ਅਤੇ ਖੁੱਲੇ ਵਾਤਾਵਰਨ ਵਿਚ ਬਣਿਆ ਹੋਇਆ ਹੈ | ਸਾਡੇ ਸਕੂਲ ਵਿਚੋਂ ਜਿਆਦਾ ਪੜ੍ਹੇ ਬੱਚੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਕਈ ਬੱਚੇ ਚੰਗੀਆਂ ਫੌਰਨ ਕੰਟਰੀਆਂ ਵਿਚ ਸੈੱਟ ਹੋਏ ਹਨ | ਪਿ੍ੰਸੀਪਲ ਸੁਜੀਤ ਸ਼ਰਮਾ ਨੇ ਦੱਸਿਆ ਕਿ ਐੱਮ. ਡੀ. ਮਲਖਜੀਤ ਸਿੰਘ ਲਾਡੀ ਦੀ ਅਗਵਾਈ ਵਾਲਾ ਇਹ ਸਕੂਲ ਸੀ. ਬੀ.ਐੱਸ.ਈ. ਬੋਰਡ ਦੇ ਦਿਸ਼ਾ ਨਿਰਦੇਸ਼ਕਾਂ ਤਹਿਤ ਸਕੂਲ ਨੂੰ ਸਮਾਰਟ ਕਲਾਸਾਂ, ਨਵੇਂ ਬੈਂਚ, ਲੈਂਗੋਜੀ ਲੈਬ, ਮੈਥ ਲੈਬ, ਕੰਪਿਊਟਰ ਲੈਬ, ਆਧੁਨਿਕ ਲਾਇਬ੍ਰੇਰੀ, ਮਿਊਜ਼ਿਕ ਰੂਮ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਦੀ ਤੰਦਰੁਸਤੀ ਲਈ ਖੁੱਲਾ ਖੇਡ ਗਰਾਂਊਡ, ਚੰਗੇ ਕੋਚ, ਐੱਲ. ਈ. ਡੀ. ਪੈਨਲ ਰਾਹੀਂ ਪੜ੍ਹਾਈ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਲਈ ਗੁਰਮਿਤ ਦੀਆਂ ਕਲਾਸਾਂ ਦਾ ਖਾਸ ਪ੍ਰਬੰਧ ਹੈ ਅਤੇ ਐਮਰਜੈਂਸੀ ਦੌਰਾਨ ਮੈਡੀਕਲ ਕਮਰਾ, ਪੀਣ ਯੋਗ ਸਾਫ਼ ਸੁਥਰਾ ਪਾਣੀ, ਸਾਫ ਸੁਥਰੇ ਵਾਸ਼ਰੂਮ, ਚੰਗੀ ਟਰਾਂਸਪੋਰਟ ਅਤੇ ਸੁਰੱਖਿਆ ਦੇ ਲਿਹਾਜ ਨੂੰ ਮੁੱਖ ਰੱਖਦਿਆਂ ਮੇਨ ਗੇਟ ਤੇ ਸਰੁੱਖਿਆ ਗਾਰਡ ਆਦਿ ਸਹੂਲਤਾਂ ਉਪਲਬਧ ਹਨ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਨਿਰਦੇਸਿਤ ਦਹੇਜ ਵਿਰੋਧੀ ਕਮੇਟੀ ਨੇ ਜਾਗਰੂਕਤਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਫਾਊਾਡੇਸ਼ਨ ਵਲੋਂ ਪੰਜਾਬ ਸਰਕਾਰ ਦੁਆਰਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026 ਪਾਸ ਕਰਕੇ ਲਾਗੂੁ ਕਰਨ...
Ad Position 24