11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੁਪਰੀਮ ਕੋਰਟ ਵਲੋਂ ਨਿਰਦੇਸਿਤ ਦਹੇਜ ਵਿਰੋਧੀ ਕਮੇਟੀ ਨੇ ਜਾਗਰੂਕਤਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸੁਪਰੀਮ ਕੋਰਟ ਵਲੋਂ ਨਿਰਦੇਸ਼ਿਤ ਗਠਿਤ ਦਹੇਜ ਵਿਰੋਧੀ ਕਮੇਟੀ ਦੀ ਮੈਂਬਰ ਅਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਵਲੋਂ ਦਹੇਜ ਪ੍ਰਥਾ ਦੀਆਂ ਬੁਰਾਈਆਂ, ਇਸ ਦੇ ਕਾਨੂੰਨੀ ਨਤੀਜੇ ਅਤੇ ਵਿਆਹ 'ਚ ਲਿੰਗ ਸਮਾਨਤਾ ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਨਿਰਦੇਸ਼ਨ ਕਮੇਟੀ ਦੇ ਪ੍ਰਧਾਨ ਸੀ. ਜੇ. ਐੱਮ. ਅਮਰਦੀਪ ਸਿੰਘ ਬੈਂਸ ਵਲੋਂ ਕੀਤਾ ਗਿਆ | ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਦਹੇਜ ਪ੍ਰਥਾ ਮਹਿਲਾਵਾਂ ਦੀ ਇੱਜ਼ਤ ਅਤੇ ਅਧਿਕਾਰਾਂ ਨੂੰ ਠੇਸ ਪਹੁੰਚਾਉਂਦੀ ਹੈ | ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਲੈਣ-ਦੇਣ ਦਾ ਰੂਪ ਦੇਣ ਕਾਰਨ ਘਰੇਲੂ ਹਿੰਸਾ ਅਤੇ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ | ਉਨ੍ਹਾਂ ਕਿਹਾ ਕਿ ਸਫਲ ਵਿਆਹ ਲਈ ਪਤੀ-ਪਤਨੀ ਦੋਵਾਂ ਨੂੰ ਬਰਾਬਰੀ ਦਾ ਦਰਜਾ ਮਿਲਣਾ ਲਾਜ਼ਮੀ ਹੈ | ਇਸ ਮੌਕੇ ਸਮਾਜ ਸੇਵੀ ਮਹਿਲਾਵਾਂ ਡੋਲੀ ਭਾਟੀਆ, ਸਰੋਜ ਚਾਵਲਾ, ਮਨਜੀਤ, ਜਨਕ ਜੋਸ਼ੀ, ਸੋਨੀਆ, ਮਨਸਾ ਤਿਵਾਰੀ, ਗੁਰਲੀਨ ਮਹਾਜਨ, ਪ੍ਰਵੀਨ ਕੁਮਾਰੀ, ਏਕਤਾ ਵੋਹਰਾ, ਅਲਕਾ ਸ਼ਰਮਾ, ਜੋਤੀ ਬਾਲਾ, ਨੀਰੂ ਖੰਨਾ, ਮਮਤਾ ਕਪੂਰ ਆਦਿ ਮਹਿਲਾਵਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਲ ਪ੍ਰਧਾਨ ਜਰਮਨਜੀਤ ਸਿੰਘ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਹੋਏ ਨਤਮਸਤਕ-ਮੈਨੇਜਰ ਵਲੋਂ ਸਨਮਾਨਿਤ <br/> ਅਗਲੀ ਖ਼ਬਰ ਇਲਾਕੇ ਵਿਚ ਚੰਗੀ ਵਿੱਦਿਆ ਦੇ ਰਿਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ <br/>
Ad Position 24