ਅੰਮਿ੍ਤਸਰ, 21 ਅਪ੍ਰੈਲ (ਨਕੁਲ ਸ਼ਰਮਾ)-ਜਿੰਦਲ ਗਰੁੱਪ ਦੇ ਇਕ ਥੰਮ ਜਿੰਦਲ ਸਟੇਨਲੈਸ ਵਲੋਂ ਅੱਜ ਪੰਜਾਬ ਤੋਂ ਸ਼ੁਰੂਆਤ ਕਰਦਿਆਂ ਆਪਣੇ ਸਟੇਨਲੈਸ ਸਰੀਆ ਜਿੰਦਲ ਇਨਫੀਨਿਟੀ ਦੇ ਨਾਮ ਨਾਲ ਕੀਤਾ ਪੇਸ਼ | ਜਿਸ ਬਾਰੇ ਵਿਸਤਾਰਤ ਜਾਣਕਾਰੀ ਦਿੰਦੇ ਜਿੰਦਲ ਸਟੇਨਲੈਸ ਦੇ ਸੇਲਸ ਹੈੱਡ ਰਾਜੀਵ ਗਰਗ ਨੇ ਦੱਸਿਆ ਕਿ ਅਸੀਂ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕਰਦਿਆਂ ਆਪਣੇ ਉੱਚ ਗੁਣਵਤਾ ਵਾਲੇ ਮਜਬੂਤੀ ਨਾਲ ਭਰਪੂਰ ਜਿੰਦਲ ਇਨਫਿਨਿਟੀ ਸਟੇਨਲੈਸ ਸਰੀਏ ਨੂੰ ਹਰ ਆਮ ਗ੍ਰਾਹਕ ਤੱਕ ਪਹੁੰਚ ਕਰਵਾਉਨਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਮਕਾਨ ਜਾਂ ਕੋਈ ਵੀ ਬਿਲਡਿੰਗ 'ਚ ਸਰੀਆ ਦੀ ਵਰਤੋਂ ਇਕ ਵਾਰ ਕੀਤੀ ਜਾਂਦੀ ਹੈ ਜਿਸ ਨੂੰ ਦੁਬਾਰਾ ਕੱਢ ਕੇ ਬਦਲਿਆ ਨਹੀਂ ਜਾ ਸਕਦਾ, ਜਿਸ ਕਰਕੇ ਸਾਡੀ ਕੰਪਨੀ ਨੇ ਵਧੀਆ ਪ੍ਰਫੋਰਮੈਂਸ, ਸੁਰੱਖਿਅਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਜਿੰਦਲ ਇਨਫਿਨਿਟੀ ਨੂੰ ਲਿਆ ਕੇ ਮਾਰਕਿਟ 'ਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਵਲੋ ਅੰਮਿ੍ਤਸਰ 'ਚ ਦੋ ਦਿਨਾ ਪ੍ਰੋਗਰਾਮ ਵੀ ਕਰਵਾਇਆ ਗਿਆ ਹੈ, ਜਿਸ ਦਾ ਮਕਸਦ ਗ੍ਰਾਹਕਾਂ ਨੂੰ ਸਾਡੇ ਨਵੇਂ ਉਤਪਾਦ ਦੀ ਵਿਸ਼ੇਸ਼ਤਾਵਾਂ ਬਾਰੇ ਜਾਣੰੂ ਕਰਵਾਉਣਾ ਅਤੇ ਇਸਦੀ ਵਰਤੋਂ ਦੇ ਤਰੀਕੇ ਅਤੇ ਵਿਗਿਆਨਕ ਸਮਝ ਨੂੰ ਆਸਾਨ ਸ਼ਬਦਾਂ 'ਚ ਬਿਹਤਰ ਬਣਾਉਣਾ ਸੀ | ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ 'ਚ ਠੇਕੇਦਾਰਾਂ, ਆਰਕੀਟੈਕਟਾਂ, ਸਟਰੱਕਚਰ ਇੰਜਨੀਅਰਾਂ ਅਤੇ ਹੋਰ ਲੋਕਾਂ ਵਲੋਂ ਹਿੱਸਾ ਲਿਆ ਗਿਆ ਅਤੇ ਪੰਜਾਬ ਵਿਚ ਲਗਭਗ 20 ਭਾਗੀਦਾਰਾਂ ਦੇ ਰਿਟੇਲ ਅਤੇ ਡਿਸਟਿ੍ਬਿਊਸ਼ਨ ਨੈੱਟਵਰਕ ਰਾਹੀਂ ਅਸੀਂ ਬਾਜ਼ਾਰ 'ਚ ਜਿੰਦਲ ਸਟੈਨਲੈਸ ਸਰੀਆ ਨੂੰ ਉਪਲਬਧ ਕਰਵਾ ਦਿੱਤਾ ਹੈ |