ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)¸ਖ਼ਾਲਸਾ ਕਾਲਜ ਗਵ: ਕੌਂਸਲ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ +2 ਜਮਾਤ ਦੀਆਂ ਵਿਦਿਆਰਥਣਾਂ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਪਿ੍ੰਸੀਪਲ ਪੁਨੀਤ ਕੌਰ ਨਾਗਪਾਲ ਦੀ ਅਗਵਾਈ ਵਿਚ ਕਰਵਾਏ ਗਏ ਵਿਦਾਇਗੀ ਸਮਾਰੋਹ ਮੌਕੇ ਵਿਦਿਆਰਥਣਾਂ ਵਲੋਂ ਵੱਖ-ਵੱਖ ਗਤੀਵਿਧੀਆਂ 'ਚ ਭੰਗੜਾ, ਨਿ੍ਤ, ਗੀਤ ਅਤੇ ਮਾਡਲਿੰਗ ਦੀ ਪੇਸ਼ਕਾਰੀ ਕੀਤੀ ਗਈ | ਪਿ੍ੰ: ਨਾਗਪਾਲ ਨੇ ਕਿਹਾ ਕਿ ਸਕੂਲ 'ਚ ਸਿਰਫ਼ ਕਿਤਾਬੀ ਗਿਆਨ ਹੀ ਪ੍ਰਦਾਨ ਨਹੀਂ ਕੀਤਾ ਜਾਂਦਾ, ਸਗੋਂ ਜੀਵਨ ਜੀਉਣ ਦੇ ਅਸੂਲ, ਅਨੁਸ਼ਾਸਨ, ਮਿਹਨਤ ਅਤੇ ਸੱਚਾਈ ਦੀਆਂ ਕਦਰਾਂ ਨੂੰ ਵੀ ਸਿਖਾਇਆ ਜਾਂਦਾ ਹੈ | ਇਹ ਸਾਰਾ ਤਜ਼ਰਬਾ ਵਿਦਿਆਰਥੀਆਂ ਨੂੰ ਭਵਿੱਖ 'ਚ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ | ਸਮਾਗਮ ਉਪਰੰਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਦਾਇਗੀ ਸਮਾਰੋਹ ਮੌਕੇ ਮਾਡਲਿੰਗ ਪੇਸ਼ਕਾਰੀ 'ਚ ਵਿਦਿਆਰਥਣ ਸਮਰਿਧੀ 'ਮਿਸ ਫੇਅਰਵੈਲ', ਬਲਜੀਤ ਕੌਰ 'ਮਿਸ ਸਮਾਇਲ', ਸਾਨੀਆ 'ਮਿਸ ਕਾਨਫੀਡੈਂਸ' ਚੁਣੀਆਂ ਗਈਆਂ | ਇਸ ਤੋਂ ਇਲਾਵਾ ਪਿ੍ੰ: ਨਾਗਪਾਲ ਵਲੋਂ ਹੋਣਹਾਰ ਵਿਦਿਆਰਥਣਾਂ 'ਚ ਦੀਪਿਕਾ ਸੰਧੂ ਨੂੰ ਵਧੀਆ ਕਵਿਤਰੀ, ਇਸ਼ਿਕਾ, ਰੂਹਾਨੀ ਨੂੰ ਬੈਸਟ ਐੱਨ. ਸੀ. ਸੀ. ਕੈਡਿਟ, ਪੰਥਪ੍ਰੀਤ ਕੌਰ ਨੂੰ ਧਾਰਮਿਕ ਖੇਤਰ 'ਚ ਉੱਚ ਉਪਲਬਧੀਆਂ ਅਤੇ ਅਸੀਸ ਕੌਰ, ਤਕਦੀਰ ਕੌਰ ਨੂੰ ਲੁੱਡੀ 'ਚ ਚੰਗੀ ਕਾਰਗੁਜਾਰੀ ਸੰਬੰਧੀ ਵਿਸ਼ੇਸ਼ ਨਕਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਅਧਿਆਪਕਾਵਾਂ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ |