11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜੇ.ਈ.ਈ. ਮੇਨਜ਼ ਨਤੀਜੇ 'ਚ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਮੇਨਜ਼ ਅਪ੍ਰੈਲ-2026 ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ 'ਚੋਂ ਬਾਜੀ ਮਾਰੀ ਹੈ | ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਪਰਿੰਗ ਡੇਲ ਦੇ ਵਿਦਿਆਰਥੀਆਂ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਹਲਕਿਆਂ 'ਚ ਮੋਹਰੀ ਸਥਾਨ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਦੇ ਦਿਵਜੋਤ ਸਿੰਘ ਨੇ 99.86 ਪਰਸੈਂਟਾਈਲ ਅਤੇ ਆਲ ਇੰਡੀਆ ਰੈਂਕ 2203 ਹਾਸਿਲ ਕਰਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਜਦਕਿ ਜਫਰਜੋਤ ਸਿੰਘ ਨੇ 99.83 ਪਰਸੈਂਟਾਈਲ ਅੰਕ ਅਤੇ ਆਲ ਇੰਡੀਆ ਰੈਂਕ 2683 ਪ੍ਰਾਪਤ ਕੀਤਾ | ਸੰਧੂ ਨੇ ਅੱਗੇ ਦੱਸਿਆ ਕਿ ਕਾਮਯਾਬ ਰਹਿਣ ਵਾਲੇ ਵਿਦਿਆਰਥੀਆਂ 'ਚ ਸ਼੍ਰਮਯ ਮਹਾਜਨ 99.77, ਆਰਵ ਮਹਾਜਨ ਨੇ 99.60, ਹਰਕਬੀਰ ਨੇ 99.60, ਸੁਵਨਜੋਤ ਕੌਰ ਨੇ 99.41 ਅਤੇ ਸਵੀਰੂਪ ਸਿੰਘ ਨੇ 99.02 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ | ਸੰਧੂ ਨੇ ਅੱਗੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਆਦਿਤਿਆ ਢਾਂਡਾ ਨੇ 98.53, ਇਸ਼ਿਕਾ ਅਗਰਵਾਲ ਨੇ 98.48, ਵੀਰੇਂਦਰ ਗੋਸਵਾਮੀ ਨੇ 98.27, ਸਤਿਅਮ ਵਸ਼ਿਸ਼ਟ ਨੇ 98.79, ਅਸੀਸ ਕੌਰ ਬਾਜਵਾ ਨੇ 97.68, ਰਿਦਮਪ੍ਰੀਤ ਸਿੰਘ ਨੇ 97.49, ਪਰਵ ਦੁਆ ਨੇ 96.96, ਸ਼ਾਨ ਨੇ 96.75, ਭਵਿਆ ਮਹਿਰਾ ਨੇ 96.5, ਵੰਸ਼ਿਕਾ ਚੋਪੜਾ ਨੇ 96.17, ਅਮੋਘ ਆਨੰਦ ਨੇ 96.03 ਅਤੇ ਸਰਤਾਜ ਸਿੰਘ ਨੇ 93.33, ਲਕਸ਼ੈਦੀਪ ਨੇ 92.50 ਪਰਸੈਂਟਾਈਲ ਅੰਕ ਹਾਸਿਲ ਕੀਤੇ ਹਨ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਇਸ ਸ਼ਾਨਦਾਰ ਸਫਲਤਾ ਲਈ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕਾਂ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਜੇ.ਈ.ਈ. ਮੇਨਜ਼-ਅਪ੍ਰੈਲ 2026 ਵਿਚ ਪੈਦਾ ਕੀਤੇ ਗਏ ਸ਼ਾਨਦਾਰ ਨਤੀਜੇ ਸਕੂਲ ਦੁਆਰਾ ਅਪਣਾਏ ਗਏ ਪੜ੍ਹਾਉਣ-ਸਿੱਖਣ ਦੇ ਤਰੀਕੇ ਦੀ ਸਫਲਤਾ ਦਾ ਪ੍ਰਮਾਣ ਹਨ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਨੇ ਔਰਤ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਕੇ ਔਰਤਾਂ ਦਾ ਨਿਰਾਦਰ ਕੀਤਾ ਹੈ- ਸ਼ਰੁਤੀ ਵਿੱਜ <br/> ਅਗਲੀ ਖ਼ਬਰ ਲੋਕ ਭਲਾਈ ਮੰਚ ਪੰਜਾਬ ਦੇ ਵਫ਼ਦ ਨੇ ਮੇਅਰ ਜਤਿੰਦਰ ਸਿੰਘ ਨੂੰ ਦਿੱਤਾ ਮੰਗ ਪੱਤਰ <br/>
Ad Position 24