ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਔਰਤਾਂ ਦੇ ਰਾਖਵਾਂਕਰਨ ਬਿੱਲ ਦਾ ਵਿਰੋਧੀ ਧਿਰ ਵਲੋਂ ਵਿਰੋਧ ਕੀਤੇ ਜਾਣ ਦੀ ਨਿੰਦਾ ਕਰਦੇ ਹੋਏ ਭਾਜਪਾ ਮਹਿਲਾ ਮੋਰਚਾ ਅੰਮਿ੍ਤਸਰ ਦੀ ਪ੍ਰਧਾਨ ਸ਼ਰੂਤੀ ਵਿੱਜ ਨੇ ਕਿਹਾ ਕਿ ਇਹ ਬਿਲ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਵਧਾਉਣ ਦੀ ਦਿਸ਼ਾ 'ਚ ਮਹੱਤਵਪੂਰਣ ਕਦਮ ਹੈ | ਵਿਰੋਧੀ ਧਿਰ ਦਾ ਵਿਰੋਧ ਕੇਵਲ ਰਾਜਨੀਤਕ ਸਵਾਰਥ ਦੇ ਕਾਰਨ ਹੈ, ਜਦਕਿ ਇਸ ਬਿੱਲ ਦਾ ਉਦੇਸ਼ ਸਮਾਜ 'ਚ ਔਰਤਾਂ ਦੀ ਹਾਲਤ ਨੂੰ ਮਜਬੂਤ ਕਰਨਾ ਹੈ | ਉਨ੍ਹਾਂ ਕਿਹਾ ਕਿ ਔਰਤਾਂ ਦੇ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਕੇ ਵਿਰੋਧੀ ਧਿਰ ਨੇ ਔਰਤਾਂ ਦਾ ਨਿਰਾਦਰ ਕੀਤਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਉਹ ਔਰਤਾਂ ਦੇ ਵਿਕਾਸ ਦੇ ਪ੍ਰਤੀ ਗੰਭੀਰ ਨਹੀਂ ਹੈ |