ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਆਰਯਨ ਅਗਰਵਾਲ ਨੇ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਐੱਮ. ਡੀ. ਡਾ. ਗਰੇਸ ਪਿੰਟੋ ਦੀ ਅਗਵਾਈ ਹੇਠ ਜੇ. ਈ. ਈ. ਮੇਨਜ਼ ਅਪ੍ਰੈਲ-2026 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਿ੍ੰ: ਕੰਚਨ ਮਲਹੋਤਰਾ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਆਰਯਨ ਅਗਰਵਾਲ ਜੇ. ਈ. ਈ. ਮੇਨਜ਼ ਅਪ੍ਰੈਲ-2026 99.67 ਪਰਸੈਂਟਾਇਲ ਅਤੇ ਆਲ ਇੰਡੀਆ ਰੈਂਕ 5225 ਹਾਸਿਲ ਕੀਤਾ ਹੈ | ਉਨ੍ਹਾਂ ਆਰਯਨ ਅਤੇ ਉਸਦੇ ਪਰਿਵਾਰ ਨੂੰ ਇਸ ਸ਼ਲਾਘਾਯੋਗ ਸਫਲਤਾ ਲਈ ਵਧਾਈ ਦਿੱਤੀ |